ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੂੰ ਅਕਸਰ ਹੀ ਉਨ੍ਹਾਂ ਦੇ ਗੀਤਾਂ ਲਈ ਜਾਣਿਆ ਜਾਂਦਾ ਹੈ। ਗੀਤਾਂ ਦੀ ਮਸ਼ੀਨ ਵਜੋਂ ਜਾਣੇ ਜਾਂਦੇ ਕਰਨ ਔਜਲਾ ਨੇ ਆਪਣੇ ਨਾਮ ਇੱਕ ਹੋਰ ਨਵੀਂ ਉਪਲਬਧੀ ਹਾਸਿਲ ਕਰ ਲਈ ਹੈ। ਦਰਅਸਲ, ਕਰਨ ਔਜਲਾ ਦਾ ਨਾਮ Global Digital Artist ਦੀ ਲਿਸਟ ਵਿੱਚ ਸ਼ਾਮਲ ਹੋ ਗਿਆ ਹੈ। ਕਰਨ ਔਜਲਾ ਇਸ ਲਿਸਟ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਾਲੇ ਪਹਿਲੇ ਪੰਜਾਬੀ ਤੇ ਭਾਰਤ ਦੇ ਤੀਜੇ ਕਲਾਕਾਰ ਬਣੇ ਹਨ ।
ਕਰਨ ਔਜਲਾ ਨੇ ਸ਼ਕੀਰਾ, ਪਿਟਬੁੱਲ, ਜਸਟਿਨ ਬੀਬਰ, ਅਤੇ ਦਿਲਜੀਤ ਦੋਸਾਂਝ ਨੂੰ ਪਛਾੜ ਦਿੱਤਾ ਹੈ। ਇਸ ਲਿਸਟ ਵਿੱਚ ਦੇਸ਼-ਵਿਦੇਸ਼ ਤੋਂ ਉਨ੍ਹਾਂ ਕਲਾਕਾਰਾਂ ਦੀ ਸੂਚੀ ਤਿਆਰ ਕੀਤੀ ਜਾਂਦੀ ਹੈ ਜੋ ਕਿ ਗਲੋਬਲ ਤੌਰ ‘ਤੇ ਆਪਣੇ ਪਰਫਾਰਮੈਂਸ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ ਤੇ ਜਿਨ੍ਹਾਂ ਨੂੰ ਲੋਕ ਕਾਫੀ ਪਸੰਦ ਕਰਦੇ ਹਨ।

ਦੱਸ ਦਈਏ ਕਿ ਕਰਨ ਔਜਲਾ ਇੱਕ ਚੰਗੇ ਗਾਇਕ ਹੋਣ ਦੇ ਨਾਲ-ਨਾਲ ਚੰਗੇ ਸਟੇਜ਼ ਪਰਫਾਰਮਰ ਵੀ ਹਨ। ਕਰਨ ਔਜਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਸੁਪਰਹਿੱਟ ਗੀਤ ਦਿੱਤੇ ਹਨ। ਪਾਲੀਵੁੱਡ ਤੋਂ ਬਾਅਦ ਗਾਇਕ ਕਰਨ ਔਜਲਾ ਨੇ ਹਾਲ ਹੀ ਵਿੱਚ ਵਿੱਕੀ ਕੌਸ਼ਲ ਦੀ ਫਿਲਮ ਰਾਹੀਂ ਬਾਲੀਵੁੱਡ ਵਿੱਚ ਡੈਬਿਊ ਕੀਤਾ ਹੈ।