ਟੋਰਾਂਟੋ (ਬਲਜਿੰਦਰ ਸੇਖਾ) : ਕੈਨੇਡਾ ਦੀ ਬੇਰੋਜ਼ਗਾਰੀ ਦਰ ਨਵੰਬਰ ਵਿੱਚ ਉਮੀਦ ਨਾਲੋਂ ਵੱਧ ਕੇ 6.8% ਹੋ ਗਈ, ਜੋ ਕਿ ਕਰੋਨਾ ਮਹਾਂਮਾਰੀ ਦੇ ਸਾਲਾਂ ਨੂੰ ਛੱਡ ਕੇ ਲਗਭਗ ਅੱਠ ਸਾਲਾਂ ਵਿੱਚ ਸਭ ਤੋ ਉੱਚਾ ਪੱਧਰ ਤੇ ਹੈ, ਭਾਵੇਂ ਕਿ ਅਰਥਵਿਵਸਥਾ ਵਿੱਚ ਕੁੱਲ 50,500 ਨੌਕਰੀਆਂ ਸ਼ਾਮਲ ਕੀਤੀਆਂ ਗਈਆਂ ਹਨ, ਇਹ ਅੰਕੜੇ ਸ਼ੁੱਕਰਵਾਰ ਨੂੰ ਦਿਖਾਏ ਗਏ ਹਨ ।ਜਿਸ ਨਾਲ ਸੰਭਾਵਤ ਤੌਰ ‘ਤੇ ਅਗਲੀ ਵਿਆਜ ਦਰ ਵਿੱਚ ਵੱਡੀ ਕਟੌਤੀ ਦੀਆਂ ਸੰਭਾਵਨਾਵਾਂ ਹਨ ।
ਇੱਕ ਵੱਡੇ ਮੀਡੀਆ ਦੁਆਰਾ ਪੋਲ ਕੀਤੇ ਗਏ ਵਿਸ਼ਲੇਸ਼ਕਾਂ ਨੇ ਨਵੰਬਰ ਵਿੱਚ 25,000 ਨੌਕਰੀਆਂ ਦੇ ਵਾਧੇ ਦੀ ਭਵਿੱਖਬਾਣੀ ਕੀਤੀ ਸੀ ਅਤੇ ਬੇਰੁਜ਼ਗਾਰੀ ਦਰ ਅਕਤੂਬਰ ਵਿੱਚ 6.5% ਤੋਂ ਵੱਧ ਕੇ 6.6% ਹੋ ਜਾਵੇਗੀ। ਮਾਹਿਰਾਂ ਅਨੁਸਾਰ ਅਗਲੇ ਹਫਤੇ ਬੁੱਧਵਾਰ 11 ਦਸੰਬਰ ਨੂੰ ਵਿਆਜ ਦਰਾਂ ਅੱਧ ਪ੍ਰਤੀਸ਼ਤ ਤੱਕ ਘੱਟ ਸਕਦੀਆਂ ਹਨ । ਇਸ ਸਮੇਂ ਕੈਨੇਡਾ ਵਿੱਚ ਮਹਿੰਗਾਈ ਤੇ ਬੇਰੁਜ਼ਗਾਰੀ ਕਾਰਨ ਲੋਕਾਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਹੈ ।