ਰੂਪਨਗਰ ਪੁਲਿਸ ਦੀ ਤਰਫੋਂ ਡੀ.ਐਸ.ਪੀ. ਰੂਪਨਗਰ ਹਰਪਿੰਦਰ ਕੌਰ ਗਿੱਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 11 ਅਗਸਤ 2024 ਤੋਂ ਗੁੰਮਸ਼ੁਦਾ ਜਸਮੀਤ ਸਿੰਘ 98151-47890 94642-37913, 94656 60995 ਦੀ ਜਾਣਕਾਰੀ ਨੰਬਰਾਂ ਤੇ ਸੰਪਰਕ ਕਰਕੇ ਦਿੱਤੀ ਜਾਵੇ।
ਇਸ ਸਬੰਧੀ ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁੰਮਸ਼ੁਦਾ ਜਸਮੀਤ ਸਿੰਘ ਆਪਣੀ 11 ਅਗਸਤ 2024 ਨੂੰ ਰਾਤ 9:30 ਵਜੇ ਸ਼ਗੁਨ ਢਾਬਾ ਰੋਪੜ ਨੇੜੇ ਸਥਿਤ ਆਪਣੀ ਦੁਕਾਨ ਬੰਦ ਕਰਕੇ ਵਾਪਿਸ ਨਹੀਂ ਆਇਆ। ਜਿਸ ਨੂੰ ਲੱਭਣ ਲਈ ਪੁਲਿਸ ਟੀਮ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ ਅਤੇ ਦੂਜਿਆਂ ਜਿਲਿਆਂ ਦੀ ਪੁਲਿਸ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਗੁੰਮਸ਼ੁਦਾ ਜਸਮੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਬਹੁਤ ਜਿਆਦਾ ਪ੍ਰੇਸ਼ਾਨ ਹੋ ਰਹੇ ਹਨ, ਇਸ ਲਈ ਜਿਸ ਕਿਸੇ ਨੂੰ ਵੀ ਇਸ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਜਰੂਰ ਦਿੱਤੀ ਜਾਵੇ।