ਸੰਨ 2001 ਤੋਂ ਸ਼ੁਰੂ ਹੋਇਆ ਯੂਰਪੀਅਨ ਦੇਸ਼ਾਂ ਦਾ ਸਮਾਂ ਬਦਲਣ ਦੀ ਪ੍ਰੀਕਿਰਿਆ ਹੁਣ ਤੱਕ ਜਾਰੀ ਹੈ।ਯੂਰਪੀਅਨ ਦੇਸ਼ਾਂ ਵਿੱਚ ਹਰ ਸਾਲ ਗਰਮੀਆਂ ਤੇ ਸਰਦੀਆਂ ‘ਚ ਘੜੀਆਂ ਦੇ ਸਮੇਂ ਵਿੱਚ ਬਦਲਾਅ ਕੀਤਾ ਜਾਂਦਾ ਹੈ।ਭਾਵ ਸਰਦੀਆ ਵਿੱਚ ਸਮਾਂ ਇੱਕ ਘੰਟਾ ਪਿੱਛੇ ਚਲਾ ਜਾਂਦਾ ਹੈ ਅਤੇ ਗਰਮੀਆਂ ਵਿੱਚ ਇੱਕ ਘੰਟਾ ਅੱਗੇ ਆ ਜਾਂਦਾ ਹੈ । ਇਟਲੀ ਅਤੇ ਪੂਰੇ ਯੂਰਪ ਵਿੱਚ ਵੀ ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਦੇ ਅਖੀਰਲੇ ਹਫਤੇ ਸਮਾਂ ਤਬਦੀਲ ਹੁੰਦਾ ਹੈ।
ਹੁਣ ਇਹ ਸਮਾਂ ਗਰਮੀਆ ਦੇ ਸਮੇਂ ਤੋਂ ਬਦਲ ਕੇ ਸਰਦੀਆ ਦੇ ਸਮੇਂ ਵਿੱਚ ਤਬਦੀਲ ਹੋਵੇਗਾ। 27 ਅਕਤੂਬਰ ਐਤਵਾਰ ਦੀ ਤੜਕੇ ਤਿੰਨ ਵਜੇ ਇਟਲੀ ਦੀਆ ਘੜ੍ਹੀਆਂ ਇੱਕ ਘੰਟਾ ਪਿੱਛੇ ਆ ਜਾਣਗੀਆਂ।ਭਾਵ 27 ਅਕਤੂਬਰ ਤੜਕੇ ਨੂੰ ਜਦੋਂ ਘੜ੍ਹੀ ‘ਤੇ 3 ਵਜੇ ਹੋਣਗੇ ਤਾਂ ਉਸ ਨੂੰ 2 ਵਜੇ ਸਮਝਿਆ ਜਾਵੇਗਾ।ਇਹ ਸਮਾਂ ਮਾਰਚ ਦੇ ਅਖੀਰਲੇ ਸ਼ਨੀਵਾਰ ਰਾਤ ਅਤੇ ਐਤਵਾਰ ਸਵੇਰ ਤੱਕ ਇਸੇ ਤਰਾਂ ਚੱਲਦਾ ਰਹੇਗਾ ਅਤੇ 27 ਅਕਤੂਬਰ ਦੀ ਸਵੇਰ ਤੋਂ ਭਾਰਤ ਅਤੇ ਇਟਲੀ ਦੇ ਸਮੇਂ ਵਿੱਚ ਸਾਢੇ 4 ਘੰਟੇ ਦਾ ਫਰਕ ਹੋ ਜਾਵੇਗਾ।
ਜੋ ਕਿ ਹੁਣ ਗਰਮੀਆ ਦੇ ਸਮੇਂ ਅਨੁਸਾਰ ਸਾਢੇ ਤਿੰਨ ਘੰਟੇ ਸੀ। ਜਿਹੜੀਆਂ ਘੜ੍ਹੀਆਂ ਤਾਂ ਕੰਪਿਊਟਰ ਰਾਇਜ਼ਡ ਹਨ, ਉਹ ਤਾਂ ਆਪਣੇ ਆਪ ਸਾਲ ਵਿੱਚ ਦੋ ਵਾਰ ਇੱਕ ਘੰਟੇ ਲਈ ਕਦੇ ਅੱਗੇ ਅਤੇ ਕਦੇ ਪਿੱਛੇ ਚਲੀਆਂ ਜਾਂਦੀਆਂ ਹਨ ਪਰ ਜਿਹੜੀਆਂ ਕੰਪਿਊਟਰ ਰਾਇਜ਼ਡ ਘੜ੍ਹੀਆਂ ਨਹੀਂ ਹਨ ਉਹਨਾਂ ਨੂੰ ਸਭ ਲੋਕ ਆਪ ਅੱਗੇ ਪਿੱਛੇ ਕਰ ਲੈਣਗੇ।ਸਮਾਂ ਬਦਲਾਅ ਦੀ ਇਸ ਪ੍ਰੀਕਿਿਰਆ ਨਾਲ ਯੂਰਪ ਵਿੱਚ ਰੈਣ-ਬਸੇਰਾ ਕਰਦੇ ਲੋਕ ਕਾਫੀ ਪ੍ਰਭਾਵਿਤ ਵੀ ਹੁੰਦੇ ਹਨ। ਵਿਦੇਸ਼ੀਆਂ ਨੂੰ ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਵਿੱਚ ਸਮੇਂ ਦਾ ਭੁਲੇਖਾ ਪੈ ਜਾਂਦਾ ਹੈ। ਕਦੇ ਉਹ ਕੰਮ ‘ਤੇ ਇਕ ਘੰਟਾ ਪਹਿਲਾਂ ਚਲੇ ਜਾਂਦੇ ਹਨ ਤੇ ਕਦੇ ਇਕ ਘੰਟਾ ਲੇਟ ਹੋ ਜਾਂਦੇ ਹਨ।