ਮਿਲਾਨ ਇਟਲੀ 22 ਦਸੰਬਰ ( ਦਲਜੀਤ ਮੱਕੜ ) ਉੱਤਰੀ ਇਟਲੀ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਮਿਲਾਨ ਏਅਰਪੋਰਟ ਤੇ ਇੱਕ ਵੱਡੀ ਕਾਰਵਾਈ ਕਰਦਿਆਂ ਨਿੱਜੀਵਾਨਾਂ ਨੂੰ ਟੈਕਸੀ ਦੇ ਰੂਪ ਵਰਤਣ ਵਾਲੇ 31 ਵਾਹਨਾਂ ਸਮੇਤ 12 ਲੋਕਾਂ ਨੂੰ 89 ਹਜ਼ਾਰ ਯੂਰੋ (ਜੋ ਭਾਰਤੀ ਕਰੰਸੀ ਮੁਤਾਬਿਕ 90 ਲੱਖ ਰੁਪਏ ਬਣਦੇ ਹਨ ) ਦੇ ਭਾਰੀ ਜੁਰਮਾਨੇ ਕੀਤੇ ਗਏ ਹਨ ਜਦ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਲੋਕ ਪੂਰੀ ਤਰ੍ਹਾਂ ਹੈਰਾਨ ਰਹਿ ਜਾਂਦੇ ਹਨ ਕਿ ਕਿਸ ਤਰ੍ਹਾਂ ਇਟਲੀ ਦੇ ਹਵਾਈ ਅੱਡਿਆਂ ਤੇ ਸਰਕਾਰ ਨੂੰ ਟੈਕਸ ਦਿੱਤੇ ਬੇਗੈਰ ਲੋਕ ਆਪਣੇ ਨਿੱਜੀ ਵਾਹਨਾਂ ਨੂੰ ਟੈਕਸੀ ਦੇ ਰੂਪ ਵਿੱਚ ਵਰਤਕੇ ਇਟਲੀ ਸਰਕਾਰ ਨੂੰ ਲੱਖਾਂ ਯੂਰੋ ਦਾ ਚੂਨਾ ਲਾ ਰਹੇ ਹਨ ਦੱਸਣਯੋਗ ਹੈ ਕਿ ਸਥਾਨਿਕ ਪੁਲਿਸ ਪਿਛਲੇ ਕੁਝ ਸਮੇਂ ਤੋਂ ਆਰੰਭ ਕੀਤੇ ਇੱਕ ਵਿਸ਼ੇਸ਼ ਆਪਰੇਸ਼ਨ ਰਾਹੀ ਹਵਾਈ ਅੱਡੇ ਦੇ ਨੇੜੇ ਤੇੜੇ ਘੁੰਮ ਰਹੀਆਂ ਇਨਾਂ ਕਾਰਾਂ ਤੇ ਨਿਗਾਹ ਰੱਖੀ ਜਾ ਰਹੀ ਸੀ ਜਿੰਨਾਂ ਨੂੰ ਅਕਸਰ ਮਿਲਾਨ ਦੇ ਮਾਲਪੈਂਸਾ ਹਵਾਈ ਅੱਡੇ ਦੇ ਨੇੜੇ ਵੇਖਿਆ ਜਾਂਦਾ ਸੀ । ਪੁਲਿਸ ਮੁਤਾਬਿਕ ਦੋਸ਼ੀ ਮਿਲਾਨ ਆਉਣ ਵਾਲੀਆ ਸਵਾਰੀਆਂ ਨੂੰ ਨਜ਼ਦੀਕੀ ਰਿਸ਼ਤੇਦਾਰ ਦੱਸਕੇ ਪ੍ਰਸ਼ਾਸ਼ਨ ਦੇ ਅੱਖੀਂ ਘੱਟਾ ਪਾ ਮੰਜਿਲ ਤੱਕ ਪਹੁੱਚਾ ਪਾਸੇ ਕਮਾ ਰਹੇ ਸਨ ਤੇ ਗਲਤ ਤਰੀਕੇ ਸਵਾਰੀਆਂ ਦੀ ਢੋਹ੍ਹਾ ਢਵਾਈ ਕਰਦੇ ਹਨ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਕਾਰਵਾਈ ਦੌਰਾਨ ਜਿੱਥੇ 89 ਹਜ਼ਾਰ ਯੂਰੋ ਦੇ ਕਰੀਬ ਵੱਡੇ ਜੁਰਮਾਨੇ ਕੀਤੇ ਗਏ ਹਨ ਉੱਥੇ ਫੜ੍ਹੇ ਗਏ ਨਿੱਜੀ ਵਾਹਨਾਂ ਨੂੰ ਦੋ ਤੋਂ ਅੱਠ ਮਹੀਨਿਆਂ ਤੱਕ ਜ਼ਬਤ ਕਰਕੇ ਅਦਾਲਤੀ ਕਾਰਵਾਈ ਕੀਤੀ ਗਈ ਹੈ ਮਾਮਲੇ ਦੀ ਸਾਰੀ ਸੱਚਾਈ ਜਾਣਨ ਲਈ ਪੁਲਿਸ ਵੱਲੋਂ ਕਾਰ ਚਾਲਕਾਂ ਅਤੇ ਸਵਾਰੀਆ ਤੋਂ ਅਲੱਗ ਅਲੱਗ ਤਰੀਕੇ ਤੇ ਪੁਸ਼ਗੱਛ ਵੀ ਕੀਤੀ ਗਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਨਾਂ ਸਵਾਰੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਗਲਤ ਜਾਣਕਾਰੀ ਦਿੱਤੀ ਉਹਨਾਂ ਤੇ ਵੀ ਕੇਸ ਦਰਜ ਹੋ ਸਕਦੇ ਹਨ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਇਟਲੀ ਦੇ ਰੋਮ ਸਮੇਤ ਹੋਰ ਹਵਾਈ ਅੱਡਿਆਂ ਤੇ ਵੀ ਸਖਤੀ ਕੀਤੀ ਗਈ ਹੈ ਤਾਂ ਜੋ ਅਜਿਹੇ ਲੋਕਾਂ ਤੇ ਨਿਗਾ ਰੱਖੀ ਜਾ ਸਕੇ ਜੋ ਆਪਣੇ ਨਿੱਜੀਵਾਨਾਂ ਨੂੰ ਪੁਲਿਸ ਪ੍ਰਸ਼ਾਸਨ ਤੋਂ ਟੈਕਸ ਬਚਾਉਣ ਦੇ ਕਰਕੇ ਸਵਾਰੀਆਂ ਢੋਹਣ ਲਈ ਵਰਤਦੇ ਹਨ । ਇੱਥੇ ਇਹ ਵੀ ਦੱਸਣਯੋਗ ਹੈ ਕਿ ਇਟਲੀ ਵਿੱਚ ਟੈਕਸੀ ਦਾ ਪਰਮਿਟ ਲੈਣਾ ਬਹੁਤ ਔਖਾ ਹੈ ਤਾਂ ਲੋੜ ਤੋਂ ਜ਼ਿਆਦਾ ਖ਼ਰਚਾ ਤੇ ਟੈਕਸ ਦੇਣਾ ਪੈਂਦਾ ਹੈ ਸ਼ਾਇਦ ਇਸੇ ਕਰਕੇ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਪੁਲਿਸ ਪ੍ਰਸ਼ਾਸ਼ਨ ਮੁਤਾਬਿਕ ਦੋਸ਼ੀਆਂ ਵਿੱਚ ਜ਼ਿਆਦਾ ਤੌਰ ਤੇ ਵਿਦੇਸ਼ੀ ਹਨ ਜੋ ਇਸ ਧੰਦੇ ਨੂੰ ਇੰਜਾਮ ਦੇ ਰਹੇ ਹਨ ॥