ਹੁਣ ਇਟਲੀ ਦਾ ਪਾਸਪੋਰਟ ਦੁਨੀਆ ਭਰ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਪਾਸਪੋਰਟਾਂ ‘ਚ ਪਹਿਲੇ ਨੰਬਰ ਦਾ ਪਾਸਪੋਰਟ ਬਣ ਗਿਆ ਹੈ । ਇਹ ਕਾਮਯਾਬੀ ਇਟਲੀ ਨੂੰ 18 ਸਾਲਾਂ ਦੇ ਲਗਾਤਾਰ ਹੋ ਰਹੇ ਸਰਵੇਂ ਤੋਂ ਬਆਦ ਮਿਲੀ ਹੈ । ਪਾਸਪੋਰਟ ਇੰਡੈਕਸ 2006 ਤੋਂ ਦੁਨੀਆ ਦੇ 199 ਦੇਸ਼ਾਂ ਦੇ ਪਾਸਪੋਰਟਾਂ ਦੀ ਰੈਂਕਿੰਗ ਕਰ ਰਹੀ ਹੈ। ਪਹਿਲਾਂ ਇਸ ਦਾ ਨਾਂਅ ਹੈਨਲੇ ਐਂਡ ਪਾਰਟਨਰਜ਼ ਵੀਜ਼ਾ ਰਿਸਟ੍ਰੀਕਸ਼ਨ ਇੰਡੈਕਸ ਸੀ, ਜਿਸ ਨੂੰ ਬਦਲ ਕੇ ਸੰਨ 2018 ‘ਚ ਹੈਨਲੀ ਪਾਸਪੋਰਟ ਇੰਡੈਕਸ ਕਰ ਦਿੱਤਾ । ਵਿਸ਼ਵ ਦੇ ਸਭ ਤੋਂ ਸ਼ਕਤੀਸਾਲੀ ਪਾਸਪੋਰਟ ਵਾਲੇ ਦੇਸ਼ ਨੂੰ ਦੁਨੀਆ ਦੇ 194 ਦੇਸ਼ਾਂ ‘ਚ ਬਿਨਾਂ ਵੀਜ਼ਾ ਦਾਖਲ ਹੋਣ ਦੀ ਇਜ਼ਾਜਤ ਹੈ ।ਪਹਿਲਾਂ ਸਿੰਘਾਪੁਰ ਅਤੇ ਜਾਪਾਨ ਨੂੰ ਪਹਿਲੇ ਨੰਬਰ ਦਾ ਰੁਤਬਾ ਦਿੱਤਾ ਗਿਆ ਸੀ, ਜਿਹੜੇ ਕਿ 192 ਦੇਸ਼ਾਂ ‘ਚ ਬਿਨਾਂ ਵੀਜ਼ਾ ਜਾ ਸਕਦੇ ਸਨ। ਹੁਣ 2024 ਦੀ ਗਲੋਬਲ ਰੈਂਕਿੰਗ ਦੀ ਨਵੀਂ ਸੂਚੀ ਅਨੁਸਾਰ, ਇਟਲੀ, ਸਪੇਨ, ਜਰਮਨ, ਫਰਾਂਸ ਤੇ ਸਿੰਘਾਪੁਰ ਦੁਨੀਆ ਦੇ ਸਭ ਤੋਂ ਵੱਧ ਸ਼ਕਤੀਸਾਲੀ ਪਾਸਪੋਰਟ ਐਲਾਨੇ ਗਏ ਹਨ । ਦੂਜੇ ਨੰਬਰ ‘ਤੇ ਫਿਨਲੈਂਡ, ਸਾਊਥ ਕੋਰੀਆ, ਸਵੀਡਨ, ਤੀਜੇ ਨੰਬਰ ‘ਤੇ ਅਸਟਰੀਆ, ਡੈਨਮਾਰਕ, ਆਇਰਲੈਂਡ ਤੇ ਨੀਦਰਲੈਂਡ ਐਲਾਨੇ ਗਏ ਹਨ । ਇੰਗਲੈਂਡ ਦਾ ਨੰਬਰ 4 ਤੇ ਕੈਨੇਡਾ, ਅਮਰੀਕਾ ਦਾ 7 ਵਾਂ ਹੈ ।