ਭਾਰਤੀ ਮੂਲ ਦੇ ਰੀਅਲ ਅਸਟੇਟ ਡਿਵੈਲਪਰ ਰਿਸ਼ੀ ਕਪੂਰ ‘ਤੇ ਅਮਰੀਕਾ ਦੇ ਸੰਘੀ ਅਧਿਕਾਰੀਆਂ ਨੇ 93 ਮਿਲੀਅਨ ਡਾਲਰ ਦੀ ਧੋਖਾਧੜੀ ਦੀ ਯੋਜਨਾ ਬਣਾਉਣ ਦਾ ਦੋਸ਼ ਲਗਾਇਆ ਹੈ ਅਤੇ ਚਾਰਜ ਕੀਤਾ ਹੈ। ਮਿਆਮੀ-ਅਧਾਰਤ ਡਿਵੈਲਪਰ ਰਿਸ਼ੀ ਕਪੂਰ , ਬੁੱਧਵਾਰ ਨੂੰ ਸਿਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੁਆਰਾ ਦਾਇਰ ਕੀਤੇ ਗਏ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। SEC ਨੇ ਘੋਸ਼ਣਾ ਕੀਤੀ ਕਿ ਉਸ ਵੱਲੋ ਰਿਸ਼ੀ ਕਪੂਰ ਦੁਆਰਾ ਕਥਿਤ ਤੌਰ ‘ਤੇ 93 ਮਿਲੀਅਨ ਡਾਲਰ ਦੀ ਰੀਅਲ ਅਸਟੇਟ ਨਿਵੇਸ਼ ਦੀ ਧੋਖਾਧੜੀ ਦੇ ਸਬੰਧ ਵਿੱਚ ਸੰਪਤੀ ਨੂੰ ਫ੍ਰੀਜ਼ ਕਰਨ ਦੀ ਇਜਾਜ਼ਤ ਕੋਰਟ ਤੋ ਲਈ ਹੈ ਅਤੇ ਸੰਪਤੀ ਨੂੰ ਫ੍ਰੀਜ਼ ਕੀਤਾ ਗਿਆ ਹੈ