ਪੰਜਾਬੀ ਗਾਇਕ ਕਰਨ ਔਜਲਾ ਨੂੰ 2024 ਆਈਫਾ ‘ਚ ਇੰਟਰਨੈਸ਼ਨਲ ਟ੍ਰੈਂਡਸੈਟਰ ਆਫ ਦਿ ਈਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਐਤਵਾਰ ਨੂੰ ਆਯੋਜਿਤ ਆਈਫਾ 2024 ‘ਚ ਉਨ੍ਹਾਂ ਨੂੰ ਇਹ ਐਵਾਰਡ ਮਸ਼ਹੂਰ ਬਾਲੀਵੁੱਡ ਗਾਇਕ ਸ਼ੰਕਰ ਮਹਾਦੇਵਨ ਨੇ ਦਿੱਤਾ। ਅਵਾਰਡ ਲੈਣ ਤੋਂ ਬਾਅਦ ਕਰਨ ਔਜਲਾ ਨੇ ਗੀਤ ਤੌਬਾ ਤੌਬਾ ਗਾ ਕੇ ਸਟੇਜ ‘ਤੇ ਸਾਰਿਆਂ ਨੂੰ ਸੁਣਾ ਦਿੱਤਾ। ਜਿਸ ਕਾਰਨ ਸਮੁੱਚੇ ਪ੍ਰੋਗਰਾਮ ਦੀ ਰੌਣਕ ਵਧ ਗਈ।
ਐਵਾਰਡ ਲੈਣ ਤੋਂ ਬਾਅਦ ਕਰਨ ਔਜਲਾ ਨੇ ਮੀਡੀਆ ਨੂੰ ਕਿਹਾ – ਮੈਂ ਬਹੁਤ ਹੈਰਾਨ ਸੀ ਕਿ ਮੈਨੂੰ ਇਹ ਸਨਮਾਨ ਮਿਲਿਆ ਹੈ। ਇਹ ਮੇਰੀ ਟੀਮ ਦਾ ਵਿਚਾਰ ਸੀ ਅਤੇ ਅਸੀਂ ਇਸਨੂੰ ਕੀਤਾ ਅਤੇ ਅਸੀਂ ਸਫਲ ਹੋਏ। ਮੈਂ ਇਸ ਸਮੇਂ ਜੋ ਮਹਿਸੂਸ ਕਰ ਰਿਹਾ ਹਾਂ, ਮੈਂ ਸ਼ਬਦਾਂ ਵਿੱਚ ਬਿਆਨ ਕਰਨ ਦੇ ਯੋਗ ਨਹੀਂ ਹਾਂ। ਮੈਂ ਧੰਨ ਮਹਿਸੂਸ ਕਰਦਾ ਹਾਂ। ਅੰਤ ‘ਚ ਕਰਨ ਨੇ ਕਿਹਾ- ਜੇਕਰ ਮੇਰੇ ਨਾਲ ਪੰਜਾਬੀ ਅਤੇ ਕੈਨੇਡੀਅਨ ਪ੍ਰਸ਼ੰਸਕ ਨਾ ਹੁੰਦੇ ਤਾਂ ਮੈਂ ਅੱਜ ਇੱਥੇ ਨਾ ਹੁੰਦਾ।

ਕਰਨ ਔਜਲਾ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਸ ਨੇ ਛੋਟੀ ਉਮਰ ਵਿੱਚ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ। ਔਜਲਾ ਜੱਸੀ ਗਿੱਲ ਦੀ ਬਦੌਲਤ ਮਿਊਜ਼ਿਕ ਇੰਡਸਟਰੀ ਵਿੱਚ ਆਏ ਸਨ। ਉਸਨੇ ਜੱਸੀ ਗਿੱਲ ਲਈ ਇੱਕ ਗੀਤ ਲਿਖਿਆ ਸੀ ਅਤੇ ਉਹ ਗੀਤ ਬਹੁਤ ਹਿੱਟ ਹੋਇਆ ਸੀ।