ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦੇ ਅਨੁਸਾਰ, ਜੂਨ ਦੀ ਤੁਲਨਾ ਵਿਚ ਲੰਘੇ ਜੁਲਾਈ ਮਹੀਨੇ ਕੈਨੇਡਾ ਵਿਚ ਘਰਾਂ ਦੀ ਵਿਕਰੀ ਵਿੱਚ 0.7 ਫ਼ੀਸਦੀ ਗਿਰਾਵਟ ਆਈ।

ਨਵੇਂ ਲਿਸਟ ਹੋਣ ਵਾਲੇ ਘਰਾਂ ਦੀ ਗਿਣਤੀ ਵਿੱਚ ਮਹੀਨਾ-ਦਰ-ਮਹੀਨਾ ਪੱਧਰ ‘ਤੇ 0.9 ਫ਼ੀਸਦੀ ਦਾ ਵਾਧਾ ਹੋਇਆ ਹੈ, ਜਿਸ ਵਿਚ ਕੈਲਗਰੀ ਦੀ ਮੋਹਰੀ ਭੁਮਿਕਾ ਰਹੀ।

ਜੁਲਾਈ ਵਿੱਚ ਨੈਸ਼ਨਲ ਪੱਧਰ ‘ਤੇ ਔਸਤ ਘਰ ਦੀ ਕੀਮਤ $667,317 ਦਰਜ ਹੋਈ, ਜੋ ਕਿ ਪਿਛਲੇ ਸਾਲ ਵਿਚ ਇਸੇ ਸਮੇਂ ਦੇ ਮੁਕਾਬਲੇ 0.2 ਫ਼ੀਸਦੀ ਦੀ ਗਿਰਾਵਟ ਨੂੰ ਦਰਸਾਉਂਦੀ ਹੈ।

ਕੈਲਗਰੀ ਅਤੇ ਗ੍ਰੇਟਰ ਟੋਰੌਂਟੋ ਏਰੀਆ ਵਿੱਚ ਘਰਾਂ ਦੀ ਵਿਕਰੀ ਵਿੱਚ ਗਿਰਾਵਟ ਦੇਖੀ ਗਈ, ਜਦ ਕਿ ਐਡਮੰਟਨ ਅਤੇ ਹੈਮਿਲਟਨ-ਬਰਲਿੰਗਟਨ ਵਿੱਚ ਵਾਧਾ ਦਰਜ ਹੋਇਆ।

CREA ਦੇ ਅਨੁਸਾਰ, ਕੈਨੇਡੀਅਨ ਮਲਟੀਪਲ ਲਿਸਟਿੰਗ ਸਰਵਿਸ (ੰਲ਼ਸ਼) ਸਿਸਟਮ ‘ਤੇ ਲਿਸਟ ਹੋਈਆਂ ਪ੍ਰਾਪਰਟੀਆਂ ਦੀ ਕੁੱਲ ਗਿਣਤੀ ਇੱਕ ਸਾਲ ਪਹਿਲਾਂ ਨਾਲੋਂ 22.7 ਫ਼ੀਸਦੀ ਵੱਧ ਰਹੀ, ਪਰ ਜੁਲਾਈ ਵਿਚ ਹੋਣ ਵਾਲੀਆਂ ਲਿਸਟਿੰਗਾਂ ਦੀ ਗਿਣਤੀ ਦੀ ਔਸਤ ਨਾਲੋਂ 10 ਫ਼ੀਸਦੀ ਘੱਟ ਰਹੀ।

CREA ਦੇ ਸੀਨੀਅਰ ਅਰਥ ਸ਼ਾਸਤਰੀ ਸ਼ੌਨ ਕੈਥਕਾਰਟ ਨੇ ਕਿਹਾ ਕਿ ਐਸੋਸੀਏਸ਼ਨ ਨੂੰ ਉਮੀਦ ਹੈ ਕਿ ਫ਼ੌਲ ਸੀਜ਼ਨ ਵਿੱਚ ਹਾਊਸਿੰਗ ਗਤੀਵਿਧੀ ਵਿੱਚ ਵਾਧਾ ਹੋਵੇਗਾ, ਕਿਉਂਕਿ ਸੰਭਾਵੀ ਘਰੇਲੂ ਖਰੀਦਦਾਰ ਬੈਂਕ ਔਫ਼ ਕੈਨੇਡਾ ਕੋਲੋਂ ਵਿਆਜ ਦਰਾਂ ਵਿੱਚ ਹੋਰ ਕਟੌਤੀ ਦੀ ਉਡੀਕ ਕਰ ਰਹੇ ਹਨ।