ਜੌਨੀ ਡੇਪ ਸਟਾਰਰ ਹਾਲੀਵੁੱਡ ਫਿਲਮ ‘ਪਾਇਰੇਟਸ ਆਫ ਦਿ ਕੈਰੇਬੀਅਨ’ ‘ਚ ਨਜ਼ਰ ਆਏ ਅਭਿਨੇਤਾ ਅਤੇ ਸਰਫਿੰਗ ਇੰਸਟ੍ਰਕਟਰ ਤਾਮਾਯੋ ਪੇਰੀ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਤੇ ਹਵਾਈ ਵਿੱਚ ਗੋਟ ਆਈਲੈਂਡ ਨੇੜੇ ਸਰਫਿੰਗ ਕਰਦੇ ਸਮੇਂ ਸ਼ਾਰਕ ਨੇ ਹਮਲਾ ਕੀਤਾ ਸੀ। ਉੱਥੇ ਮੌਜੂਦ ਇੱਕ ਵਿਅਕਤੀ ਨੇ ਜਦੋਂ ਖੂਨ ਨਾਲ ਲੱਥਪੱਥ ਤਮਾਯੋ ਨੂੰ ਦੇਖਿਆ ਤਾਂ ਉਸ ਨੇ ਤੁਰੰਤ ਐਮਰਜੈਂਸੀ ਸੇਵਾ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੇ ਅਧਿਕਾਰੀ ਤਾਮਾਯੋ ਨੂੰ ਜੈੱਟ ਸਕਾਈ ‘ਤੇ ਬੀਚ ‘ਤੇ ਲੈ ਕੇ ਆਏ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਹੋਨੋਲੂਲੂ ਐਮਰਜੈਂਸੀ ਮੈਡੀਕਲ ਸੇਵਾਵਾਂ ਨੇ ਤਾਮਾਯੋ ਦੀ ਦੁਖਦਾਈ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਰਿਪੋਰਟ ਮੁਤਾਬਕ ਤਮਾਯੋ ਦੇ ਸਰੀਰ ‘ਤੇ ਸ਼ਾਰਕ ਦੇ ਕੱਟਣ ਦੇ ਕਈ ਨਿਸ਼ਾਨ ਸਨ। ਉਸ ਦੀ ਇਕ ਬਾਂਹ ਅਤੇ ਇਕ ਲੱਤ ਵੀ ਸਰੀਰ ਤੋਂ ਵੱਖ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਤਾਮਾਯੋ ਨੇ ਕੁਝ ਸਮੇਂ ਲਈ ਲਾਈਫਗਾਰਡ ਡਿਊਟੀ ਤੋਂ ਬ੍ਰੇਕ ਲਿਆ ਸੀ ਅਤੇ ਸਰਫਿੰਗ ਕਰਨ ਗਏ ਸੀ।
ਇੱਕ ਅਭਿਨੇਤਾ ਹੋਣ ਤੋਂ ਇਲਾਵਾ, 49 ਸਾਲਾ ਤਾਮਾਯੋ ਹਵਾਈ ਵਿੱਚ ਇੱਕ ਲਾਈਫ ਗਾਰਡ ਅਤੇ ਸਰਫਿੰਗ ਇੰਸਟ੍ਰਕਟਰ ਵੀ ਸੀ। ਤਾਮਾਯੋ ਨੇ ਜੁਲਾਈ 2016 ਵਿੱਚ ਸਮੁੰਦਰੀ ਸੁਰੱਖਿਆ ਵਿਭਾਗ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਹ ਉੱਤਰੀ ਬੀਚ ‘ਤੇ ਲਾਈਫਗਾਰਡ ਵਜੋਂ ਕੰਮ ਕਰਦਾ ਸੀ। ਆਪਣੇ ਐਕਟਿੰਗ ਕੈਰੀਅਰ ‘ਚ ‘ਪਾਇਰੇਟਸ ਆਫ ਦਿ ਕੈਰੇਬੀਅਨ’ ਤੋਂ ਇਲਾਵਾ ਤਾਮਾਯੋ ਨੇ ‘ਬਲੂ ਕ੍ਰਸ਼’ ਅਤੇ ‘ਚਾਰਲੀਜ਼ ਏਂਜਲਸ’ ਵਰਗੀਆਂ ਫਿਲਮਾਂ ‘ਚ ਵੀ ਕੰਮ ਕੀਤਾ। ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਕਈ ਪ੍ਰਸ਼ੰਸਕ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕਮੈਂਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।