ਚੰਡੀਗੜ੍ਹ: ਗਲ 1970 ਤੋਂ 1975 ਦਰਮਿਆਨ ਦੀ ਹੈ। ਇੱਕ ਚੋਟੀ ਦੇ ਚੋਰ ਨੇ ਅਜਿਹਾ ਕਾਰਾ ਕੀਤਾ ਕਿ ਨਕਲੀ ਜੱਜ ਬਣ ਬੈਠਾ ਅਤੇ ਕਈ ਫ਼ੈਸਲੇ ਵੀ ਸੁਣਾ ਦਿੱਤੇ । ਜਦੋ ਤੱਕ ਇਸ ਦਾ ਖੁਲਾਸਾ ਹੁੰਦਾ ਉਹ ਬਹੁਤ ਕੁੱਝ ਕਰ ਚੁੱਕਾ ਸੀ। ਦਰਅਸਲ 40 ਦਿਨਾਂ ਤੱਕ ਫਰਜ਼ੀ ਜੱਜ ਬਣ ਕੇ 2700 ਦੋਸ਼ੀਆਂ ਨੂੰ ਜ਼ਮਾਨਤ ਦੇਣ ਵਾਲੇ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਧਨੀਰਾਮ ਮਿੱਤਲ ਖ਼ਿਲਾਫ਼ 20 ਸਾਲ ਪਹਿਲਾਂ ਚੰਡੀਗੜ੍ਹ ਵਿੱਚ ਦਰਜ ਬਲਾਤਕਾਰ ਦਾ ਕੇਸ ਜ਼ਿਲ੍ਹਾ ਅਦਾਲਤ ਨੇ ਬੰਦ ਕਰ ਦਿੱਤਾ ਹੈ। ਕਿਉਂਕਿ ਧਨੀਰਾਮ ਦੀ ਕਰੀਬ ਪੰਜ ਮਹੀਨੇ ਪਹਿਲਾਂ 18 ਅਪ੍ਰੈਲ 2024 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਮੌਤ ਦੇ ਸਮੇਂ ਉਹ 86 ਸਾਲ ਦੇ ਸਨ। ਉਹ ‘ਸੁਪਰ ਨਟਵਰਲਾਲ’ ਅਤੇ ਦੇਸ਼ ਭਰ ਦੇ ਚੋਰਾਂ ਦਾ ਮਾਸਟਰ ਸੀ। ਧਨੀਰਾਮ ਨੂੰ ‘ਭਾਰਤੀ ਚਾਰਲਸ ਸੋਭਰਾਜ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਧਨੀਰਾਮ ਇੱਕ ਆਦਤਨ ਚੋਰ ਸੀ ਜੋ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ‘ਤੇ ਵੀ ਅਪਰਾਧ ਕਰਨ ਤੋਂ ਨਹੀਂ ਹਟਿਆ।
ਧਨੀ ਰਾਮ ਖ਼ਿਲਾਫ਼ ਚੰਡੀਗੜ੍ਹ ਦੇ ਸੈਕਟਰ-3 ਥਾਣੇ ਵਿੱਚ 2004 ਵਿੱਚ ਕੇਸ ਦਰਜ ਹੋਇਆ ਸੀ। ਇਲਜ਼ਾਮ ਸੀ ਕਿ ਉਸ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਪਾਰਕਿੰਗ ਤੋਂ ਅਸ਼ੋਕ ਕੁਮਾਰ ਨਾਮ ਦੇ ਵਿਅਕਤੀ ਦੀ ਕਾਰ ਚੋਰੀ ਕੀਤੀ ਸੀ। ਪੁਲਿਸ ਨੇ ਤਿੰਨ ਸਾਲਾਂ ਬਾਅਦ ਕਾਰ ਬਰਾਮਦ ਕੀਤੀ ਹੈ। ਉਦੋਂ ਧਨੀ ਰਾਮ ਦਾ ਨਾਂ ਆਇਆ। ਇਸ ਤੋਂ ਬਾਅਦ ਉਸ ਦੇ ਖਿਲਾਫ ਚੋਰੀ ਅਤੇ ਧੋਖਾਧੜੀ ਦਾ ਮਾਮਲਾ ਚੱਲ ਰਿਹਾ ਸੀ। ਹਾਲਾਂਕਿ ਬਾਅਦ ‘ਚ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪਰ ਉਹ ਬੀਮਾਰ ਹੀ ਰਿਹਾ। ਅਜਿਹੇ ‘ਚ ਉਸ ਨੂੰ ਜ਼ਮਾਨਤ ਮਿਲ ਗਈ।