ਮੁਹਾਲੀ ਦੇ ਰਹਿਣ ਵਾਲੇ 38 ਸਾਲ ਦੇ ਹਰਵਿੰਦਰ ਸਿੰਘ ਜੌਹਲ ਨੇ ਦਿੱਲੀ ਹਾਇਰ ਜੁਡੀਸ਼ੀਅਲ ਸਰਵਿਸਿਜ਼ ਮੇਨ ਇਮਤਿਹਾਨ 2024 ਵਿੱਚ ਪਹਿਲਾ ਰੈਂਕ ਪ੍ਰਾਪਤ ਕੀਤਾ ਹੈ ਅਤੇ ਉਨ੍ਹਾਂ ਨੂੰ ਦਿੱਲੀ ਦੇ ਐਨਸੀਟੀ ਵਿੱਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਚੁਣਿਆ ਗਿਆ ਹੈ। ਹਰਵਿੰਦਰ ਜੌਹਲ ਨੇ ਆਪਣੀ ਮਾਂ ਦੀ ਪ੍ਰੇਰਨਾ ਸਦਕਾ ਇਹ ਕਾਮਯਾਬੀ ਹਾਸਲ ਕੀਤੀ ਹੈ। ਉਹ ਵਕੀਲਾਂ ਅਤੇ ਜੱਜਾਂ ਦੇ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੇ ਪਿਤਾ ਆਪਣੀਆਂ ਦੋ ਭੈਣਾਂ ਅਤੇ ਜੀਜਾ ਦੇ ਨਾਲ ਚੰਡੀਗੜ੍ਹ ਵਿੱਚ ਇੱਕ ਸੀਨੀਅਰ ਵਕੀਲ ਹਨ। ਵੱਡਾ ਭਰਾ SDJM, ਸੁਨਾਮ ਅਤੇ ਭਰਜਾਈ ADJ, ਸੰਗਰੂਰ ਹੈ।

ਨਵੇਂ ਚੁਣੇ ਗਏ ਜੱਜ ਨੇ ਆਪਣੀ ਸਕੂਲੀ ਪੜ੍ਹਾਈ ਚੰਡੀਗੜ੍ਹ ਤੋਂ ਪੂਰੀ ਕੀਤੀ ਅਤੇ 2008 ਵਿੱਚ ਯੂਆਈਪੀਐਸ ਇੰਸਟੀਚਿਊਟ ਤੋਂ ਫਾਰਮਾਸਿਊਟੀਕਲ ਸਾਇੰਸਜ਼ ਵਿੱਚ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਸਾਲ 2009-10 ਵਿੱਚ ਯੂਨੀਵਰਸਿਟੀ ਬਿਜ਼ਨਸ ਸਕੂਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ.ਬੀ.ਏ. ਕਰਨ ‘ਤੋਂ ਬਾਅਦ ਉਨ੍ਹਾਂ ਨੇ ਕਾਰਪੋਰੇਟ ਜਗਤ ਵਿੱਚ ਬਾਇਓਟੈਕ, ਦੈਨਿਕ ਭਾਸਕਰ ਆਦਿ ਵਰਗੀਆਂ ਵੱਡੀਆਂ ਬਹੁਰਾਸ਼ਟਰੀ ਕੰਪਨੀਆਂ ਨਾਲ ਕੰਮ ਕੀਤਾ।

ਹਰਵਿੰਦਰ ਜੌਹਲ ਦੇ ਵੱਡੇ ਭਰਾ ਦੀ ਚੋਣ ਨੇ ਉਨ੍ਹਾਂ ਨੂੰ ਕਾਨੂੰਨੀ ਪੜ੍ਹਾਈ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਅਤੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਲਾਅ ਦੀਆਂ ਕਲਾਸਾਂ ਵਿੱਚ ਸ਼ਾਮਲ ਹੋ ਗਏ, ਜਿੱਥੇ ਉਨ੍ਹਾਂ ਨੇ ਸਾਲ 2014 ਵਿੱਚ ਆਪਣੀ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ। ਸਾਲ 2015 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਲਐਲਐਮ ਕੀਤੀ। ਇਸ ਤੋਂ ਬਾਅਦ, ਉਹ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿੱਚ ਹੇਠਲੀ ਨਿਆਂਪਾਲਿਕਾ ਲਈ ਇਮਤਿਹਾਨਾਂ ਲਈ ਹਾਜ਼ਰ ਹੋਏ।

ਉਨ੍ਹਾਂ ਨੂੰ ਸਾਲ 2019 ਵਿੱਚ ਨਿਯੁਕਤ ਕੀਤਾ ਗਿਆ ਸੀ ਪਰ ਉਹ ਸੁਪਰੀਮ ਕੋਰਟ ਦੇ ਧੀਰਜ ਮੂਰ ਦੇ ਫੈਸਲੇ ਕਾਰਨ ਹਾਜ਼ਰ ਨਹੀਂ ਹੋਏ ਇਸ ਤੋਂ ਬਾਅਦ ਉਨ੍ਹਾਂ ਨੂੰ ਇਮਤਿਹਾਨਾਂ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਸੀ। ਇਸ ਦੇ ਲਈ ਜ਼ਰੂਰੀ ਹੈ ਕਿ ਵਕੀਲ ਦੀ ਲਗਾਤਾਰ 7 ਸਾਲ ਦੀ ਪ੍ਰੈਕਟਿਸ ਹੋਣੀ ਚਾਹੀਦੀ ਹੈ। ਇਸ ਲਈ, ਉਹ ਰਾਜਸਥਾਨ ਵਿੱਚ ਸ਼ਾਮਲ ਨਹੀਂ ਹੋਏ ਅਤੇ ਆਖਰਕਾਰ ਦਿੱਲੀ ਉੱਚ ਨਿਆਂਇਕ ਸੇਵਾ ਵਿੱਚ ਆਪਣੀ ਦੂਜੀ ਕੋਸ਼ਿਸ਼ ਵਿੱਚ ਸਫਲ ਹੋ ਗਏ ਅਤੇ ਨੰਬਰ ਇੱਕ ਰੈਂਕ ਪ੍ਰਾਪਤ ਕੀਤਾ।

ਉਹ ਪੰਜਾਬ ਅਤੇ ਹਰਿਆਣਾ ਰਾਜਾਂ ਵਿੱਚ ਮਾਰਚ 2024 ਵਿੱਚ ਹੋਣ ਵਾਲੀਆਂ ਏਡੀਜੇ ਪ੍ਰੀਖਿਆਵਾਂ ਵਿੱਚ ਦੁਬਾਰਾ ਬੈਠਣ ਲਈ ਉਤਸੁਕ ਹਨ। ਕਾਮਯਾਬ ਹੋਣ ਮਗਰੋਂ ਜੱਜ ਹਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ, ‘ਇਹ 10 ਸਾਲਾਂ ਦਾ ਲੰਮਾ ਅਤੇ ਔਖਾ ਸੰਘਰਸ਼ ਸੀ। ਲਗਨ, ਮਿਹਨਤ, ਆਤਮ ਵਿਸ਼ਵਾਸ ਹਮੇਸ਼ਾ ਫਲਦਾ ਹੈ। ਚੀਜ਼ਾਂ ਨੂੰ ਟਰੈਕ ‘ਤੇ ਰੱਖਣ ਲਈ ਦੋਸਤਾਂ ਅਤੇ ਪਰਿਵਾਰ ਦਾ ਸਮਰਥਨ ਬਹੁਤ ਮਹੱਤਵਪੂਰਨ ਹੈ,’।