ਤਿੰਨ ਜਿਲਿਆਂ ਨੂੰ ਜੋੜ ਕੇ ਬਣਾਏ ਹਲਕੇ ਤੇ’ ਲੋਕਾਂ ਨੇ ਟਿਕਾਈਆਂ ਨਜਰਾਂ!
ਬਰਨਾਲਾ 02ਮਈ (ਹਰਜਿੰਦਰ ਸਿੰਘ ਪੱਪੂ)-ਪੰਜਾਬ ਚ’ ਹੋ ਰਹੀਆਂ ਲੋਕ ਸਭਾ ਚੋਣਾਂ ਚ’ ਕਿਹੜੀ ਪਾਰਟੀ ਬਾਜੀ ਮਾਰੇਗੀ।ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਚ’ ਪਹਿਲੀ ਵਾਰ ਮੈਦਾਨੇ ਜੰਗ ਚ ਉਤਰਨ ਵਾਲੀ ਆਮ ਆਦਮੀ ਪਾਰਟੀ ਦੇ ਹਾਲਾਤ ਪਹਿਲੇ ਦੀ ਤਰ੍ਹਾਂ ਦਿਖਾਈ ਨਹੀਂ ਦੇ ਰਹੇ।ਕਿਉਂਕਿ ਵਿਧਾਨ ਸਭਾ ਦੀਆਂ 117 ਸੀਟਾਂ ਚੋਂ 92 ਸੀਟਾਂ ਦੇ ਜਿੱਤ ਦਾ ਝੰਡਾ ਝਲਾਉਣ ਵਾਲੀ ਆਪ ਪਾਰਟੀ ਦਾ ਲੋਕਾਂ ਚ ਮੋਹ ਭੰਗ ਹੁੰਦਾ ਜਾ ਰਿਹਾ ਹੈ। ਜਿਹੜੇ ਵਰਕਰਾਂ ਵੱਲੋਂ ਪਾਰਟੀ ਨੂੰ ਸੱਤਾ ਚ ਲਿਆਉਣ ਲਈ ਸਖਤ ਮਿਹਨਤ ਕੀਤੀ ਗਈ ਸੀ, ਉਹ ਆਗੂ ਤੇ ਵਰਕਰ ਖੁੱਲ ਕੇ ਪਾਰਟੀ ਪ੍ਰਤੀ ਗੁੱਸਾ ਕੱਢ ਰਹੇ ਹਨ। ਕਾਂਗਰਸ ਪਾਰਟੀ ਪ੍ਰਤੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵੱਡੀ ਗਿਣਤੀ ਚ ਆਗੂ ਪਾਰਟੀ ਨੂੰ ਛੱਡ ਕੇ ਜਾ ਰਹੇ ਹਨ ।ਪਿਛਲੇ ਸਮੇਂ ਦੌਰਾਨ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ,ਸਾਬਕਾ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਆਦਿ ਰੋਜਾਨਾ ਆਗੂ ਕਾਂਗਰਸ ਦੀ ਸਵਾਰੀ ਛੱਡ ਕੇ ਵਿਰੋਧੀਆਂ ਦੀ ਗੱਡੀ ਵਿੱਚ ਸਵਾਰ ਹੋ ਰਹੇ ਹਨ ।ਸਵਾ ਦੋ ਸਾਲ ਪਹਿਲਾਂ ਪੰਜਾਬ ਦੀ ਸੱਤਾ ਤੱਕ ਪਹੁੰਚਣ ਵਾਲੀ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਦੀਆਂ ਚੋਣਾਂ ਚ’ ਉਮੀਦਵਾਰ ਨਹੀਂ ਮਿਲੇ ਕਿਉਂਕਿ ਅੱਧੀ ਦਰਜਨ ਤੋਂ ਜਿਆਦਾ ਮੰਤਰੀਆਂ ਨੂੰ ਮੈਦਾਨ ਚ ਉਤਾਰਿਆ ਗਿਆ ਹੈ। ਅਕਾਲੀ ਦਲ ਵੱਲੋਂ ਉਮੀਦਵਾਰ ਤਾਂ ਦਿੱਤੇ ਗਏ ਹਨ। ਪਰ ਖੁੱਲ ਕੇ ਜਜ਼ਬੇ ਨਾਲ ਫਿਲਹਾਲ ਪ੍ਰਚਾਰ ਨਹੀਂ ਹੋ ਰਿਹਾ। ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਵੱਲੋਂ ਕਾਂਗਰਸ ਚੋ ਲਿਆ ਕੇ ਕਾਂਗਰਸੀਆਂ ਨੂੰ ਟਿਕਟਾਂ ਦੇ ਕੇ ਮੈਦਾਨ ਚ ਉਤਾਰਿਆ ਜਾ ਰਿਹਾ ਹੈ। ਚੋਣਾਂ ਦੇ ਮੈਦਾਨ ਚ ਸਾਰੀਆਂ ਪਾਰਟੀਆਂ ਵੱਲੋਂ ਤਕਰੀਬਨ ਉਮੀਦਵਾਰ ਉਤਾਰ ਦਿੱਤੇ ਗਏ ਹਨ। ਜਦਕਿ ਮੌਜੂਦਾ ਲੋਕ ਸਭਾ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਚੋਣ ਜਿੱਤਣ ਤੋਂ ਬਾਅਦ ਘਰ ਨਹੀਂ ਬੈਠੇ
,ਕਰੋੜਾਂ ਰੁਪਏ ਦੀਆਂ ਗਰਾਂਟਾਂ ਵੰਡਣ ਸਮੇਤ ਵੱਡੇ ਵੱਡੇ ਹਸਪਤਾਲ ਬਣਾਉਣ ਦੇ ਨੀਂਹ ਪੱਥਰ ਲਗਾ ਦਿੱਤੇ।ਹਨ। ਹਨ। ਆਪ ਪਾਰਟੀ ਵੱਲੋਂ ਮੀਤ ਹੇਅਰ , ਕਾਂਗਰਸ ਵੱਲੋਂ ਸੁਖਪਾਲ ਸਿੰਘ ਖਹਿਰਾ, ਅਕਾਲੀ ਦਲ ਵੱਲੋਂ ਇਕਬਾਲ ਝੂੰਦਾ ਤੇ ਬਸਪਾ ਵੱਲੋਂ ਡਾਕਟਰ ਮੱਖਣ ਸਿੰਘ ਮੈਦਾਨ ਚ ‘ਹਨ। ਪਰ ਭਾਜਪਾ ਉਮੀਦਵਾਰ ਦੇਣ ਚ’ ਫਿਲਹਾਲ ਅਸਫਲ ਹੈ। ਜਿੱਤ ਹਾਰ ਕਿਹੜੀ ਪਾਰਟੀ ਦੀ ਹੋਵੇਗੀ ,ਇਸ ਵਾਰੇ ਕਹਿਣਾ ਠੀਕ ਨਹੀਂ ,ਪਰ ਹਲਕੇ ਦੇ ਲੋਕ ਸਿਮਰਨਜੀਤ ਸਿੰਘ ਮਾਨ ਤੇ ਸੁਖਪਾਲ ਸਿੰਘ ਖਹਿਰਾ ਚ’ ਮੁਕਾਬਲਾ ਦੇਖ ਰਹੇ ਹਨ।