ਮਿਲਾਨ ਇਟਲੀ (ਸਾਬੀ ਚੀਨੀਆ): ਇਟਲੀ ਦੇ ਰਾਜਧਾਨੀ ਰੋਮ ਦੇ ਵਿੱਚ ਸਥਾਪਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਦੀਆਂ ਸੰਗਤਾਂ ਵੱਲੋਂ ਨੌਜਵਾਨ ਵੀਰਾਂ ਦੇ ਸਹਿਯੋਗ ਦੇ ਨਾਲ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਖਾਲਸਾ ਜੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਗਿਆ ! ਇਸ ਮੌਕੇ ਪੰਜਾਬ ਦੀ ਧਰਤੀ ਤੋਂ ਆਏ ਪ੍ਰਸਿੱਧ ਢਾਡੀ ਗੁਰਪ੍ਰੀਤ ਸਿੰਘ ਲਾਂਡਰਾਂ ਵਾਲਿਆਂ ਦੇ ਜਥੇ ਦੁਆਰਾ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਜੋਸ਼ੀਲੀਆਂ ਵਾਰਾਂ ਦੇ ਨਾਲ ਗੁਰ ਇਤਿਹਾਸ ਸਰਵਣ ਕਰਵਾਇਆ ਗਿਆ ਨੌਜਵਾਨ ਵੀਰਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦੇ ਲਈ ਗੁਰੂ ਕੇ ਟੁੱਟ ਲੰਗਰ ਵਰਤਾਏ ਗਏ ਅਤੇ ਇੰਡੀਆ ਦੀ ਧਰਤੀ ਤੋਂ ਆਏ ਇਸ ਪ੍ਰਸਿੱਧ ਤੁਹਾਡੀ ਜੱਥੇ ਦਾ ਜੈਕਾਰਿਆ ਦੀ ਗੂੰਜ ਵਿੱਚ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਜਦੋਂ ਢਾਡੀ ਵਾਰਾਂ ਰਾਹੀਂ ਮਾਹੌਲ ਨੂੰ ਪੂਰਾ ਪੂਰਾ ਜੋਸ਼ੀਲਾ ਬਣਾ ਰੱਖਿਆ ਉੱਥੇ ਹੀ ਢਾਡੀ ਗੁਰਪ੍ਰੀਤ ਸਿੰਘ ਨੇ ਆਖਿਆ ਕਿ ਵਿਦੇਸ਼ਾਂ ਵਿੱਚ ਵਾਸਤੇ ਸਿੱਖਾਂ ਦਾ ਸਿੱਖੀ ਪ੍ਰਤੀ ਪਿਆਰ ਵੇਖ ਕੇ ਉਹਨਾਂ ਨੂੰ ਅਥਾਹ ਹੌਸਲਾ ਮਿਲਦਾ ਹੈ ਅਤੇ ਆਵਾਜ਼ ਆਉਂਦੀ ਹੈ ਕਿ ਸਿੱਖ ਇਸੇ ਤਰ੍ਹਾਂ ਹੀ ਚੜਦੀ ਕਲਾ ਦੇ ਵਿੱਚ ਵਸਦੇ ਰਹਿਣਗੇ ਚਾਹੇ ਉਹ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਰਹਿਣ ਬਸੈਰਾ ਕਰਦੇ ਹੋਣ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੇੜਲੇ ਗੁਰਦੁਆਰਿਆਂ ਤੋਂ ਆਈਆਂ ਹੋਈਆਂ ਸੰਗਤਾਂ ਅਤੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਰੋਮ ਦੀ ਧਰਤੀ ਤੇ ਮਨਾਏ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਤੇ ਰੌਣਕਾਂ ਨੂੰ ਚਾਰ ਚੰਨ ਲਾਏ ਅਤੇ ਢਾਡੀ ਵਾਰਾਂ ਦਾ ਆਨੰਦ ਮਾਣਿਆ
ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਰੋਮ ਦੀ ਪ੍ਰਬੰਧਕ ਕਮੇਟੀ ਵੱਲੋ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦੇਣ ਉਪਰੰਤ ਆਏ ਹੋ ਜੱਥੇ ਦਾ ਸਨਮਾਨ੍ਹ ਕਰਨ ਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਹੈੱਡ ਗ੍ਰੰਥੀ ਬਾਬਾ ਅਮਨਪ੍ਰੀਤ ਸਿੰਘ , ਮੁੱਖ ਸੇਵਾਦਾਰ ਰਸਪਾਲ ਸਿੰਘ ਸਮਰਾ ਗੁਰਮਨ ਸਿੰਘ ਪੰਨੂੰ , ਹਰਵਿੰਦਰ ਸਿੰਘ।, ਰਵਿੰਦਰ ਸਿੰਘ, ਸ਼ਰਮਾ ਜੀ ਆਦਿ ਉਚੇਚੇ ਤੌਰ ਤੇ ਮੌਜੂਦ ਸਨ ਜਿੰਨਾਂ ਦੀਆਂ ਕੋਸ਼ਿਸ਼ ਸਦਕੇ ਸਮਾਗਮ ਨੇਪਰੇ ਚੜਿਆ ॥