ਈਰਾਨ-ਇਜ਼ਰਾਈਲ ਜੰਗ ਵਿਚਾਲੇ ਦੁਬੱ ਸਰਕਾਰ ਨੇ 3 ਅਪ੍ਰੈਲ ਨੂੰ ਇੱਕ ਗੁਰਦੁਆਰੇ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ। ਗੁਰਦੁਆਰੇ ਦੇ ਚੇਅਰਮੈਨ ਸੁਰਿੰਦਰ ਸਿੰਘ ਕੰਧਾਰੀ ਨੇ ਇਸਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਇਹ ਬੰਦ ਕਿਸੇ ਧਾਰਮਿਕ ਵਿਤਕਰੇ ਕਾਰਨ ਨਹੀਂ, ਸਗੋਂ ਜਨਤਕ ਸੁਰੱਖਿਆ ਲਈ ਕੀਤਾ ਗਿਆ ਸੀ।
ਖਾੜੀ ਖੇਤਰ ਵਿੱਚ ਵਧਦੇ ਫੌਜੀ ਤਣਾਅ ਅਤੇ ਸੁਰੱਖਿਆ ਜੋਖਮਾਂ ਦੇ ਵਿਚਕਾਰ, ਦੁਬਈ ਸਰਕਾਰ ਨੇ ਅਗਲੇ ਨੋਟਿਸ ਤੱਕ ਜੇਬਲ ਅਲੀ ਵਿੱਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਨੂੰ ਬੰਦ ਕਰਨ ਲਈ ਇੱਕ ਪੱਤਰ ਜਾਰੀ ਕੀਤਾ ਹੈ। ਕਮਿਊਨਿਟੀ ਡਿਵੈਲਪਮੈਂਟ ਅਥਾਰਟੀ (CDA) ਨੇ ਈਰਾਨ ਅਤੇ ਅਮਰੀਕਾ-ਇਜ਼ਰਾਈਲ ਟਕਰਾਅ ਵਿਚਾਲੇ ਚੱਲ ਰਹੀ ਜੰਗ ਤੋਂ ਪੈਦਾ ਹੋਣ ਵਾਲੀਆਂ ਸੁਰੱਖਿਆ ਚਿੰਤਾਵਾਂ ਦੇ ਕਾਰਨ ਇਹ ਫੈਸਲਾ ਲਿਆ ਹੈ।
ਗੁਰਦੁਆਰਾ ਮੈਨੇਜਮੈਂਟ ਨੇ ਇੱਕ ਅਧਿਕਾਰਤ ਨੋਟਿਸ ਜਾਰੀ ਕਰਕੇ ਸ਼ਰਧਾਲੂਆਂ ਨੂੰ ਸੇਵਾਵਾਂ ਨੂੰ ਤੁਰੰਤ ਮੁਅੱਤਲ ਕਰਨ ਦੀ ਜਾਣਕਾਰੀ ਦਿੱਤੀ। ਪ੍ਰਸ਼ਾਸਨ ਨੇ ਕਿਹਾ ਕਿ ਜੇਬਲ ਅਲੀ ਬੰਦਰਗਾਹ ਵਰਗੇ ਸੰਵੇਦਨਸ਼ੀਲ ਰਣਨੀਤਕ ਸਥਾਨ ਦੇ ਨੇੜੇ ਇਸ ਦੀ ਸਥਿਤੀ ਕਾਰਨ ਮਿਜ਼ਾਈਲ ਰੁਕਾਵਟ ਮਲਬੇ ਤੋਂ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਇਸ ਸਮੇਂ ਸਭ ਤੋਂ ਵੱਡੀ ਤਰਜੀਹ ਹੈ।
ਫਰਵਰੀ 2026 ਤੋਂ ਚੱਲ ਰਹੇ ਈਰਾਨ-ਮੱਧ ਪੂਰਬ ਤਣਾਅ ਨੇ UAE ਦੀਆਂ ਸੁਰੱਖਿਆ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਹਾਲਾਂਕਿ ਈਰਾਨ ਵੱਲੋਂ ਦਾਗੇ ਗਏ ਡਰੋਨ ਅਤੇ ਮਿਜ਼ਾਈਲਾਂ ਨੂੰ ਹਵਾਈ ਰੱਖਿਆ ਵੱਲੋਂ ਹਵਾ ਵਿੱਚ ਹੀ ਤਬਾਹ ਕਰ ਦਿੱਤਾ ਗਿਆ ਸੀ, ਪਰ ਮਲਬਾ ਰਿਹਾਇਸ਼ੀ ਇਲਾਕਿਆਂ ‘ਤੇ ਡਿੱਗ ਪਿਆ। ਜੇਬੇਲ ਅਲੀ ਪੋਰਟ ਦੇ ਕੋਲ ਸਥਿਤ ਹੋਣ ਕਾਰਨ ਗੁਰੂਘਰ ‘ਤੇ ਸਿੱਧਾ ਖਤਰਾ ਬਣਿਆ ਹੋਇਆ ਹੈ। ਇਸ ਦੇ ਕਾਰਨ ਇਸ ਇਲਾਕੇ ਵਿਚ ਦੁਬਈ ਪੁਲਿਸ ਨੇ ਰੈੱਡ ਅਲਰਟ ਜਾਰੀ ਕੀਤਾ ਹੋਇਆ ਸੀ।
ਇਹ ਕਾਰਵਾਈ ਕਿਸੇ ਵਿਸ਼ੇਸ਼ ਧਰਮ ਨੂੰ ਨਿਸ਼ਾਨਾ ਬਣਾਕੇ ਨਹੀਂ ਕੀਤੀ ਗਈ ਹੈ। ਈਸਟਰ ਵੀਕੈਂਡ ‘ਤੇ ਜੁਟਣ ਵਾਲੀ ਭਾਰੀ ਭੀੜ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਇਸੇ ਕੰਪਲੈਕਸ ਦੇ ਹੋਰ ਚਰਚਾਂ ਤੇ ਹੋਰ ਮਸ਼ਹੂਰ BAPS ਹਿੰਦੂ ਮੰਦਰ ਨੂੰ ਵੀ ਸਾਵਧਾਨੀ ਪੱਖੋਂ ਬੰਦ ਕਰ ਦਿੱਤਾ ਹੈ। ਪ੍ਰਸ਼ਾਸਨ ਦਾ ਉਦੇਸ਼ ਇਸ ਸੰਵੇਦਨਸ਼ੀਲ ਸਮੇਂ ‘ਚ ਜਨਤਕ ਥਾਵਾਂ ‘ਤੇ ਜਾਨ-ਮਾਨ ਦਾ ਨੁਕਸਾਨ ਨਾ ਹੋਵੇ।
