ਭਾਰਤ ਨੇ ਇਸ ਸਾਲ ਗ੍ਰੈਮੀ ਅਵਾਰਡਸ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ। ਐਤਵਾਰ ਨੂੰ ਲਾਸ ਏਂਜਲਸ ‘ਚ 66ਵੇਂ ਗ੍ਰੈਮੀ ਐਵਾਰਡਸ ਦਾ ਆਯੋਜਨ ਕੀਤਾ ਗਿਆ।ਭਾਰਤੀ ਗਾਇਕ ਸ਼ੰਕਰ ਮਹਾਦੇਵਨ ਅਤੇ ਤਬਲਾ ਵਾਦਕ ਜ਼ਾਕਿਰ ਹੁਸੈਨ ਨੂੰ ਗ੍ਰੈਮੀ ਪੁਰਸਕਾਰ ਮਿਲਿਆ ਹੈ। ਦੋਵਾਂ ਮਹਾਨ ਕਲਾਕਾਰਾਂ ਦੇ ਬੈਂਡ ‘ਸ਼ਕਤੀ’ ਦੀ ਐਲਬਮ ‘ਦਿਸ ਮੋਮੈਂਟ’ ਨੇ ਸਰਵੋਤਮ ਗਲੋਬਲ ਮਿਊਜ਼ਿਕ ਐਲਬਮ ਦੀ ਸ਼੍ਰੇਣੀ ਵਿੱਚ ਇਹ ਐਵਾਰਡ ਜਿੱਤਿਆ। ਇਸ ਐਲਬਮ ਵਿੱਚ ਕੁੱਲ 8 ਗੀਤ ਹਨ। ਇਸ ਦੌਰਾਨ, ਗਾਇਕ ਟੇਲਰ ਸਵਿਫਟ, ਓਲੀਵੀਆ ਰੋਡਰੀਗੋ, ਮਾਈਲੀ ਸਾਇਰਸ ਅਤੇ ਲਾਨਾ ਡੇਲ ਰੇ ਨੇ ਕਈ ਗ੍ਰੈਮੀ ਪੁਰਸਕਾਰ ਜਿੱਤੇ। ਇਸ ਦੇ ਨਾਲ ਹੀ ਗ੍ਰੈਮੀ ਐਵਾਰਡਜ਼ 2024 ‘ਚ ਵੀ ਭਾਰਤੀ ਸੰਗੀਤਕਾਰਾਂ ਦਾ ਦਬਦਬਾ ਦੇਖਣ ਨੂੰ ਮਿਲਿਆ। ਗਾਇਕ ਸ਼ੰਕਰ ਮਹਾਦੇਵਨ ਅਤੇ ਤਬਲਾ ਵਾਦਕ ਜ਼ਾਕਿਰ ਹੁਸੈਨ ਸਮੇਤ ਚਾਰ ਸੰਗੀਤਕਾਰਾਂ ਨੇ ਇਹ ਪੁਰਸਕਾਰ ਜਿੱਤਿਆ।
ਸ਼ੰਕਰ ਮਹਾਦੇਵਨ, ਜੌਹਨ ਮੈਕਲਾਫਲਿਨ, ਜ਼ਾਕਿਰ ਹੁਸੈਨ, ਵੀ ਸੇਲਵਾਗਨੇਸ਼ ਅਤੇ ਗਣੇਸ਼ ਰਾਜਗੋਪਾਲਨ ਵਰਗੇ ਕਲਾਕਾਰ ਇਸ ਬੈਂਡ ਵਿੱਚ ਇਕੱਠੇ ਕੰਮ ਕਰਦੇ ਹਨ। ਇਸ ਬੈਂਡ ਤੋਂ ਇਲਾਵਾ ਬੰਸਰੀ ਵਾਦਕ ਰਾਕੇਸ਼ ਚੌਰਸੀਆ ਵੀ ਦੋ ਗ੍ਰੈਮੀ ਐਵਾਰਡ ਜਿੱਤ ਚੁੱਕੇ ਹਨ। ਗ੍ਰੈਮੀ ਸੰਗੀਤ ਦੀ ਦੁਨੀਆ ਵਿੱਚ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਪੁਰਸਕਾਰ ਹੈ।
ਸ਼ੰਕਰ ਮਹਾਦੇਵਨ ਅਤੇ ਜ਼ਾਕਿਰ ਹੁਸੈਨ ਦੇ ਬੈਂਡ ਸ਼ਕਤੀ ਨੇ ‘ਦਿਸ ਮੋਮੈਂਟ’ ਲਈ ਸਰਵੋਤਮ ਗਲੋਬਲ ਸੰਗੀਤ ਐਲਬਮ ਦਾ ਪੁਰਸਕਾਰ ਜਿੱਤਿਆ। ਗ੍ਰੈਮੀਜ਼ ਨੇ ਐਕਸ ‘ਤੇ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ, ‘ਬੈਸਟ ਗਲੋਬਲ ਮਿਊਜ਼ਿਕ ਐਲਬਮ ਵਿਜੇਤਾ – ‘ਦਿਸ ਮੋਮੈਂਟ’ ਸ਼ਕਤੀ ਨੂੰ ਵਧਾਈ।’ ਭਾਰਤੀ ਸੰਗੀਤਕਾਰ ਅਤੇ ਗ੍ਰੈਮੀ ਵਿਜੇਤਾ ਰਿਕੀ ਕੇਜ ਨੇ ਸਟੇਜ ‘ਤੇ ਆਪਣੇ ਸਵੀਕ੍ਰਿਤੀ ਭਾਸ਼ਣ ਦਾ ਵੀਡੀਓ ਸਾਂਝਾ ਕਰਕੇ ਬੈਂਡ ਨੂੰ ਵਧਾਈ ਦਿੱਤੀ ਹੈ।