ਸਾਬਕਾ ਸੰਸਦ ਮੈਂਬਰ ਅਤੇ ਮਸ਼ਹੂਰ ਫਿਲਮ ਸਟਾਰ ਗੋਵਿੰਦਾ ਦੀ ਸਿਆਸਤ ਵਿੱਚ ਐਂਟਰੀ ਹੋ ਗਈ ਹੈ। ਗੋਵਿੰਦਾ ਏਕਨਾਥ ਸ਼ਿੰਦੇ ਧੜੇ ਦੀ ਸ਼ਿਵ ਸੈਨਾ ‘ਚ ਸ਼ਾਮਲ ਹੋ ਗਏ ਹਨ। ਗੋਵਿੰਦਾ ਨੂੰ ਮੁੰਬਈ-ਉੱਤਰ-ਪੱਛਮੀ ਲੋਕ ਸਭਾ ਸੀਟ ਤੋਂ ਸ਼ਿਵ ਸੈਨਾ ਦੇ ਯੂਬੀਟੀ ਦੇ ਅਮੋਲ ਕੀਰਤੀਕਰ ਦੇ ਖਿਲਾਫ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ।

2004 ਦੀਆਂ ਲੋਕ ਸਭਾ ਚੋਣਾਂ ਵਿੱਚ ਗੋਵਿੰਦਾ ਨੇ ਮੁੰਬਈ ਉੱਤਰੀ ਲੋਕ ਸਭਾ ਤੋਂ ਕਾਂਗਰਸ ਦੇ ਬੈਨਰ ਹੇਠ ਚੋਣ ਲੜੀ ਸੀ। ਉਨ੍ਹਾਂ ਨੇ ਭਾਜਪਾ ਦੇ ਸੀਨੀਅਰ ਨੇਤਾ ਰਾਮ ਨਾਇਕ ਨੂੰ ਹਰਾਇਆ। ਹਾਲਾਂਕਿ, ਗੋਵਿੰਦਾ ਨੇ ਬਾਅਦ ਵਿੱਚ 2009 ਦੀਆਂ ਲੋਕ ਸਭਾ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਕਾਂਗਰਸ ਪਾਰਟੀ ਅਤੇ ਰਾਜਨੀਤੀ ਤੋਂ ਵੱਖ ਹੋ ਗਏ। ਪਿਛਲੇ ਹਫਤੇ ਗੋਵਿੰਦਾ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਵਿਚਾਲੇ ਦੂਜੀ ਮੁਲਾਕਾਤ ਹੋਈ ਸੀ, ਉਦੋਂ ਤੋਂ ਹੀ ਅਟਕਲਾਂ ਸ਼ੁਰੂ ਹੋ ਗਈਆਂ ਸਨ ਕਿ ‘ਹੀਰੋ ਨੰਬਰ ਵਨ’ ਅਦਾਕਾਰ ਇਕ ਵਾਰ ਫਿਰ ਸਿਆਸੀ ਪਾਰੀ ਖੇਡ ਸਕਦੇ ਹਨ।
ਮਹਾ ਵਿਕਾਸ ਅਘਾੜੀ (ਐਮਵੀਏ) ਦੇ ਹਿੱਸੇ ਕਾਂਗਰਸ, ਸੈਨਾ (ਯੂਬੀਟੀ) ਅਤੇ ਐਨਸੀਪੀ (ਸ਼ਰਦਚੰਦਰ ਪਵਾਰ) ਮਹਾਰਾਸ਼ਟਰ ਵਿੱਚ 48 ਹਲਕਿਆਂ ਲਈ ਸੀਟਾਂ ਦੀ ਵੰਡ ਬਾਰੇ ਚਰਚਾ ਕਰ ਰਹੇ ਹਨ। ਸ਼ਿਵ ਸੈਨਾ (ਯੂਬੀਟੀ) ਨੇ ਕਿਹਾ ਹੈ ਕਿ ਉਹ ਸੂਬੇ ਦੀਆਂ 22 ਸੀਟਾਂ ‘ਤੇ ਚੋਣ ਲੜੇਗੀ। ਕਾਂਗਰਸ ਮੁੰਬਈ ਦੀਆਂ ਛੇ ਵਿੱਚੋਂ ਤਿੰਨ ਸੀਟਾਂ ਦੀ ਮੰਗ ਕਰ ਰਹੀ ਹੈ- ਉੱਤਰ ਪੱਛਮੀ, ਉੱਤਰੀ ਮੱਧ ਅਤੇ ਦੱਖਣੀ ਮੱਧ। ਇਹ ਦੇਖਣਾ ਬਾਕੀ ਹੈ ਕਿ ਇਨ੍ਹਾਂ ਪਾਰਟੀਆਂ ਵਿੱਚ ਆਪਸੀ ਤਾਲਮੇਲ ਹੁੰਦਾ ਹੈ ਜਾਂ ਨਹੀਂ। ਮਹਾਰਾਸ਼ਟਰ ਦੀਆਂ 48 ਸੀਟਾਂ ਲਈ ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ 20 ਮਈ ਦਰਮਿਆਨ ਪੰਜ ਪੜਾਵਾਂ ਵਿੱਚ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।