ਬਲਿਊਬਰਗ ਬਿਲੇਨੀਅਰਸ ਇੰਡੈਕਸ ਵਿਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਛਾੜਕੇ ਅੰਡਾਨੀ ਗਰੁੱਪ ਆਫ ਕੰਪਨੀਜ਼ ਦੇ ਚੇਅਰਪਰਸਨ ਗੌਤਮ ਅਡਾਨੀ ਇਕ ਵਾਰ ਫਿਰ ਭਾਰਤ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਹਨ। ਸ਼ੇਅਰਾਂ ਵਿਚ ਉਛਾਲ ਕਾਰਨ ਗੌਤਮ ਅਡਾਨੀ ਨੇ ਵਿਸ਼ਵ ਰੈਂਕਿੰਗ ਵਿਚ ਚੋਟੀ ਦੇ 12 ਅਮੀਰਾਂ ਵਿਚ ਜਗ੍ਹਾ ਬਣਾ ਲਈ ਹੈ ਜਦੋਂ ਕਿ ਅੰਬਾਨੀ ਇਕ ਥਾਂ ਹੇਠਾਂ 13ਵੇਂ ਸਥਾਨ ‘ਤੇ ਹੈ।

ਅਡਾਨੀ-ਹਿੰਡਨਬਰਗ ਮਾਮਲੇ ਵਿਚ ਸੁਪਰੀਮ ਕੋਰਟ ਦੇ ਫੈਸਲੇ ਕਾਰਨ ਸਮੂਹ ਦੇ ਸਾਰੇ 10 ਸ਼ੇਅਰਾਂ ਵਿਚ ਤੇਜ਼ੀ ਦੇਖੀ ਗਈ ਜਿਸ ਕਾਰਨ ਅਡਾਨੀ ਦੀ ਕੁੱਲ ਜਾਇਦਾਦ ਵਿਚ ਵਾਧਾ ਹੋਇਆ ਹੈ। ਪਿਛਲੇ ਸਾਲ 24 ਜਨਵਰੀ ਨੂੰ ਅਮਰੀਕੀ ਸ਼ਾਰਟ ਸੇਲਰ ਕੰਪਨੀ ਹਿੰਡਨਬਰਗ ਨੇ ਗੌਤਮ ਅਡਾਨੀ ‘ਤੇ ਸ਼ੇਅਰ ਹੇਰਫੇਰ ਤੇ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਸੀ ਜਿਸ ਦੇ ਬਾਅਦ ਕੰਪਨੀ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਆਈ ਸੀ।
ਸੁਪਰੀਮ ਕੋਰਟ ਨੇ ਮਾਮਲੇ ਦੀ ਜਾਂਚ ਲਈ 6 ਮੈਂਬਰ ਕਮੇਟੀ ਦਾ ਗਠਨ ਕੀਤਾ ਸੀ। ਇਸ ਤੋਂ ਇਲਾਵਾ ਬਾਜ਼ਾਰ ਰੈਗੁਲੇਟਰੀ ਸੇਬੀ ਨੂੰ ਵੀ ਜਾਂਚ ਕਰਨ ਲਈ ਕਿਹਾ ਗਿਆ।ਸੁਪਰੀਮ ਕੋਰਟ ਨੇ 3 ਜਨਵਰੀ ਨੂੰ ਆਪਣੇ ਫੈਸਲੇ ਵਿਚ 4 ਵੱਡੀਆਂ ਗੱਲਾਂ ਕਹੀਆਂ ਸਨ ਜੋ ਇਕ ਤਰ੍ਹਾਂ ਤੋਂ ਅਡਾਨੀ ਲਈ ਕਲੀਨ ਚਿੱਟ ਹਨ। ਸੇਬੀ ਨੇ 22 ਮਾਮਲਿਆਂ ਦੀ ਜਾਂਚ ਪੂਰੀ ਕੀਤੀ, 2 ਮਾਮਲਿਆਂ ਦੀ ਜਾਂਚ 3 ਮਹੀਨੇ ਦੇ ਅੰਦਰ ਪੂਰੀ ਕੀਤੀ। ਸੇਬੀ ਦੇ ਰੈਗੂਲੇਟਰੀ ਢਾਂਚੇ ਵਿਚ ਦਖਲ ਕਰਨ ਦੀ ਇਸ ਅਦਾਲਤ ਦੀ ਸ਼ਕਤੀ ਸੀਮਤ ਹੈ। OCCPR ਰਿਪੋਰਟ ਨੂੰ ਸੇਬੀ ਦੀ ਜਾਂਚ ‘ਤੇ ਸ਼ੱਕ ਵਜੋਂ ਨਹੀਂ ਦੇਖਿਆ ਜਾ ਸਕਦਾ। ਸੇਬੀ ਤੋਂ ਐੱਸਆਈਟੀ ਨੂੰ ਜਾਂਚ ਟਰਾਂਸਫਰ ਕਰਨ ਦਾ ਕੋਈ ਆਧਾਰ ਨਹੀਂ ਹੈ।