ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ “ਸਹਾਇਤਾ” ਸੰਸਥਾ ਵੱਲੋਂ ਦੀਨ ਦੁਖੀਆਂ ਦੀ ਮੱਦਦ ਲਈ ਪੰਜਾਬ ਭਰ ਵਿੱਚ ਉਪਰਾਲੇ ਵਿੱਢੇ ਗਏ ਹਨ। ਆਪਣੇਂ ਨਿਸ਼ਾਨੇ ਦੀ ਪੂਰਤੀ ਲਈ ਇਸ ਸੰਸਥਾ ਦੇ ਕਾਰਕੁਨ ਦਾਨੀਂ ਸੱਜਣਾ ਤੱਕ ਪਹੁੰਚ ਬਣਾਉਣ ਲਈ ਪੂਰੇ ਕੈਲੇਫੋਰਨੀਆਂ ਵਿੱਚ ਫੰਡ ਰੇਜ ਕਰ ਰਹੇ ਹਨ। ਇਸੇ ਕੜੀ ਤਹਿਤ ਪੰਜਾਬੀ ਕਲਚਰਲ ਐਸੋਸੀਏਸ਼ਨ (ਪੀਸੀਏ) ਦੇ ਉੱਦਮ ਸਦਕਾ ਸੈਂਟਰਲਵੈਲੀ ਦੇ ਸੋਹਣੇ ਸ਼ਹਿਰ ਫਰਿਜ਼ਨੋ ਦੇ ਇੰਡੀਆ ਕਬਾਬ ਪੈਲਿਸ ਰੈਸਟੋਰਿੰਟ ਵਿੱਚ ‘ਸਹਾਇਤਾ ਨਾਈਟ’ ਪ੍ਰੋਗ੍ਰਾਮ ਹੋਇਆ, ਜਿੱਥੇ ਵੱਡੀ ਗਿਣਤੀ ਵਿੱਚ ਦਾਂਨੀ ਸੱਜਣਾਂ ਨੇ ਪਹੁੰਚਕੇ ਦਸਵੰਧ ਕੱਢਿਆ। ਮਨੁੱਖਤਾ ਦੀ ਸੇਵਾ ਨੂੰ ਸਮਰਪਿਤ “ਸਹਾਇਤਾ” ਸੰਸਥਾ 2005 ਤੋਂ ਦੀਨ ਦੁਖੀਆਂ ਦੀ ਮੱਦਦ ਲਈ ਹਰ ਟਾਈਮ ਹਾਜਿਰ ਰਹਿੰਦੀ ਹੈ। ਆਪਣੇਂ ਨਿਸ਼ਾਨੇ ਦੀ ਪੂਰਤੀ ਲਈ ਇਸ ਸੰਸਥਾ ਦੇ ਕਾਰਕੁਨ ਦਾਨੀਂ ਸੱਜਣਾ ਤੇ ਨਿਰਭਰ ਕਰਦੇ ਹਨ।ਪਿਛਲੇ 6 ਸਾਲ ਤੋ ਲਗਤਾਰ ਪੰਜਾਬੀ ਕਲਚਰਲ ਐਸੋਸੀਏਸ਼ਨ (PCA) ਫਰਿਜ਼ਨੋ ਏਰੀਏ ਵਿੱਚ ਸਹਾਇਤਾ ਸੰਸਥਾ ਲਈ ਸਲਾਨਾਂ ਫੰਡ ਰੇਜ਼ ਕਰਦੀ ਆ ਰਹੀ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਸਹਾਇਤਾ ਪੰਜਾਬ ਦੇ ਨਾਲ ਨਾਲ ਰਾਜਸਥਾਨ ਅਲਵਰ ਦੇ ਸ਼ਿਗਲੀਗਰ ਪਰਿਵਾਰਾ ਲਈ ਵੀ ਮੱਦਦ ਕਰ ਰਹੀ ਹੈ। ਹਿਮਾਚਲ ਪ੍ਰੇਦਸ ਤੋ ਲੈਕੇ ਦਿੱਲੀ ਦੇ ਸਲੰਮ ਸਕੂਲਾਂ ਵੱਲ ਵੀ ਧਿਆਨ ਦੇ ਰਹੀ ਹੈ। ਅਮਰੀਕਾ ਕਨੇਡਾ ਵਿੱਚ ਓਵਰਡੋਜ਼ ਨਾਲ ਹੁੰਦੀਆਂ ਮੌਤਾਂ ਅਤੇ ਮੈਂਟਲ ਹਿਲਥ ਆਦਿ ਪ੍ਰਾਬਲਮਾਂ ਸਬੰਧੀ ਲੋਕਾਂ ਨੂੰ ਜਾਗੁਰਕ ਕਰਨ ਲਈ ਵੀ ਕੈਂਪ ਲਾਉਂਦੀ ਆ ਰਹੀ ਹੈ। ਫਰਿਜਨੋ ਵਾਲੇ ਪ੍ਰੋਗ੍ਰਾਮ ਵਿੱਚ ਪੀਸੀਏ ਮੈਂਬਰ ਮਿੱਕੀ ਸਰਾਂ ਨੇ ਵੀ ਉਚੇਚੇ ਤੌਰ ਤੇ ਬੇ-ਏਰੀਏ ਤੋ ਚੱਲਕੇ ਹਾਜ਼ਰੀ ਭਰੀ। ਪੀਸੀਏ ਮੈਂਬਰਾਂ ਨੇ ਰੰਗਾ ਰੰਗ ਪ੍ਰੋਗ੍ਰਾਮ ਵੀ ਪੇਸ਼ ਕੀਤਾ। ਅੰਮ੍ਰਿਤ ਧਾਲੀਵਾਲ ਨੇ ਸਹਾਇਤਾ ਵੱਲੋ ਚਲਾਏ ਜਾ ਰਹੇ ਲੋਕਲ ਕੰਮਾਂ ਕਾਰਾਂ ਤੋਂ ਆਏ ਮਹਿਮਾਨਾਂ ਨੂੰ ਜਾਣੂ ਕਰਵਾਇਆ ਗਿਆ। ਪੀਸੀਏ ਮੈਂਬਰ ਸੁਖਬੀਰ ਭੰਡਾਲ ਨੇ ਹਾਜ਼ਰੀਨ ਨੂੰ ਸੰਬੋਧਨ ਕੀਤਾ ਤੇ ਇੱਕ ਕਵਿੱਤਾ ਨਾਲ ਹਾਜ਼ਰੀ ਲਵਾਈ। ਡਾਕਟਰ ਹਰਕੇਸ਼ ਸੰਧੂ ਦੀ ਜੁਬਾਨੀ ਸਹਾਇਤਾ ਵੱਲੋ ਕੀਤੇ ਜਾ ਰਹੇ ਕਾਰਜਾਂ ਦੀ ਦਾਸਤਾਨ ਸੁਣਕੇ ਹਰ ਅੱਖ ਨੰਮ ਹੋ ਗਈ। ਗਾਇਕ ਪੱਪੀ ਭਦੌੜ ਅਤੇ ਗੋਗੀ ਸੰਧੂ ਨੇ ਆਪਣੀ ਮਿਆਰੀ ਗਾਇਕੀ ਰਾਹੀ ਚੰਗਾ ਸਮਾਂ ਬੰਨਿਆ। ਛੋਟੀਆਂ ਬੱਚੀਆਂ ਸਿਮਰਨ ਤੇ ਅੰਮ੍ਰਿਤ ਦੇ ਭੰਗੜੇ ਨੇ ਪੂਰੇ ਪੰਡਾਲ ਨੂੰ ਤਾੜੀਆਂ ਨਾਲ ਗੂੰਜਣ ਲਾ ਦਿੱਤਾ। ਇਸ ਮੌਕੇ ਪੀਸੀਏ ਵੱਲੋਂ ਸਿਮਰਨ, ਅੰਮ੍ਰਿਤ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਸਨਮਾਨਿਤ ਕੀਤਾ ਗਿਆ। ਪੀਸੀਏ ਵੱਲੋਂ ਪੱਤਰਕਾਰ ਨੀਟਾ ਮਾਛੀਕੇ, ਗਾਇਕ ਪੱਪੀ ਭਦੌੜ ਅਤੇ ਗਾਇਕ ਗੋਗੀ ਸੰਧੂ ਨੂੰ ਵੀ ਉਹਨਾਂ ਦੀਆਂ ਸੇਵਾਵਾਂ ਲਈ ਸਨਮਾਨ ਚਿੰਨ ਦੇਕੇ ਨਿਵਾਜਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਦਾਨੀ ਸੱਜਣਾਂ ਦਾ ਪੀਸੀਏ ਵੱਲੋ ਧੰਨਵਾਦ ਕੀਤਾ ਗਿਆ। ਅੰਤ ਇੰਡੀਆ ਕਬਾਬ ਦੇ ਸੁਆਦਿਸ਼ਟ ਖਾਣ ਨਾਲ ਇਹ ਪ੍ਰੋਗ੍ਰਾਮ ਅਮਿੱਟ ਪੈੜ੍ਹਾ ਛੱਡਦਾ ਯਾਦਗਾਰੀ ਹੋ ਨਿੱਬੜਿਆ।