ਲੰਡਨ ਓਨਟਾਰੀਓ (ਕੰਵਲਜੀਤ ਸਿੰਘ ਕੰਵਲ) ਕੈਨੇਡਾ ਦੇ ਸਾਬਕਾ ਕੇਂਦਰੀ ਮੰਤਰੀ ਨਵਦੀਪ ਬੈਂਸ ਜਿਹਨਾਂ ਨੇ ਟਰੂਡੋ ਸਰਕਾਰ ਵੇਲੇ ਕੈਨੇਡਾ ਦੇ ਮਨਿਸਟਰ ਆਫ ਇਨੋਵੇਸ਼ਨ, ਸਾਇੰਸ ਅਤੇ ਇੰਡਸਟਰੀ ਜਿਹੇ ਆਹੁਦੇ ਤੋਂ ਪਰਿਵਾਰਕ ਕਾਰਨਾਂ ਕਰਕੇ ਅਸਤੀਫਾ ਦੇ ਦਿੱਤਾ ਸੀ ਅਤੇ ਇਹਨੀ ਦਿਨੀ ਓਹ ਰੋਜਰਜ ਕੰਪਣੀ ਦੇ ਇੱਕ ਉੱਚ ਆਹੁਦੇ ਤੇ ਤਾਇਨਾਤ ਸਨ, ਬੀਤੇ ਦਿਨੀਂ ਉਹਨਾਂ ਨੇ ਰੋਜਰਜ ਦੇ ਇਸ ਉੱਚ ਆਹੁਦੇ ਨੂੰ ਛੱਡ ਕੇ ਓਨਟਾਰੀਓ ਸੂਬੇ ਦੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਲਈ ਆਪਣੇ ਆਪ ਨੂੰ ਮੈਦਾਨ ਚ ਉਤਾਰਿਆ ਹੈ. ਲਿਬਰਲ ਪਾਰਟੀ ਚ ਟਰੂਡੋ ਸਰਕਾਰ ਸਮੇਂ ਉਹਨਾਂ ਦੀ ਪਾਰਟੀ ਕੇਡਰ ਵਿਚਲੀ ਮਜ਼ਬੂਤ ਪਕੜ ਅਤੇ ਹਰ ਪੱਧਰ ਦੇ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਉਹਨਾਂ ਦਾ ਮੇਲ ਮਿਲਾਪ ਉਹਨਾਂ ਨੂੰ ਇਸ ਅਹੁਦੇ ਦੇ ਹਾਣ ਦਾ ਲੱਗਦਾ ਹੈ. ਲਿਬਰਲ ਪਾਰਟੀ ਦੀ ਸੂਬਾਈ ਲੀਡਰਸ਼ਿਪ ਲਈ ਕੁਝ ਹੋਰ ਉਮੀਦਵਾਰਾਂ ਦਾ ਵੀ ਉਹਨਾਂ ਨੂੰ ਸਾਹਮਣਾ ਕਰਨਾਂ ਪਵੇਗਾ ਪਰ ਪੰਜਾਬੀ ਅਤੇ ਹੋਰ ਭਾਈਚਾਰਿਆਂ ਚ ਆਪਣੀ ਵਧੀਆ ਸਾਖ ਅਤੇ ਸਿਆਸੀ ਸੂਝ ਬੂਝ ਹੋਣ ਕਰਕੇ ਉਹ ਇਹਨੀਂ ਦਿਨੀਂ ਸੂਬੇ ਭਰ ਦੇ ਲੋਕਾਂ ਨਾਲ ਲਿਬਰਲ ਪਾਰਟੀ ਲੀਡਰਸ਼ਿਪ ਦੀ ਇਸ ਕੰਪੇਨ ਲਈ ਕੰਮ ਕਰ ਰਹੇ ਹਨ . ਅੱਜ ਉਹਨਾਂ ਵੱਲੋਂ ਲੰਡਨ ਓਨਟਾਰੀਓ ਸ਼ਹਿਰ ਚ ਵੱਸਦੇ ਲਿਬਰਲ ਪਾਰਟੀ ਪੱਖੀ ਮੁਸਲਿਮ ਪੰਜਾਬੀ ਭਾਈਚਾਰੇ ਦੇ ਇਕੱਠ ਨਾਲ ਕਮਿਸ਼ਨਰ ਰੋਡ ਵੈਸਟ ਵਿਖੇ ਸਥਿਤ ਕਸ਼ਮੀਰ ਗਰਿਲ ਪਾਕਿਸਤਾਨੀ ਇੰਡੀਅਨ ਰੈਸਟੂਰੈਂਟ ਤੇ ਇਕ ਭਰਵੇਂ ਇਕੱਠ ਨਾਲ ਮੁਲਾਕਾਤ ਕੀਤੀ. ਇਸ ਮੌਕੇ ਬੁਲਾਰਿਆਂ ਚ ਚੌਧਰੀ ਮੁਸ਼ਤਾਕ, ਬੈਰਿਸਟਰ ਨਜ਼ਮ ਨਕਵੀ, ਫੈਸਲ ਗੋਨਦਲ, ਗੁਰਪ੍ਰੀਤ ਸਿੰਘ, ਵਹੀਦ ਮਿਰਜ਼ਾ ਅਤੇ ਜੈਬਾ ਹਾਸ਼ਮੀ ਆਦਿ ਸ਼ਾਮਲ ਸਨ ਬੁਲਾਰਿਆਂ ਨੇ ਜਿੱਥੇ ਨਵਦੀਪ ਸਿੰਘ ਬੈਂਸ ਦਾ ਲ਼ੰਡਨ ਓਨਟਾਰੀਓ ਚ ਉਹਨਾਂ ਦਾ ਸਵਾਗਤ ਕੀਤਾ ਉੱਥੇ ਉਹਨਾਂ ਦਾ ਓਨਟਾਰੀਓ ਲਿਬਰਲ ਪਾਰਟੀ ਲੀਡਰਸ਼ਿਪ ਲਈ ਭਰਪੂਰ ਸਮਰਥਨ ਦੇਣ ਦਾ ਐਲਾਨ ਵੀ ਕੀਤਾ. ਨਵਦੀਪ ਬੈਂਸ ਨੇ ਸੂਬੇ ਦੀ ਲਿਬਰਲ ਸਰਕਾਰ ਬਣਦਿਆਂ ਹੀ ਵੱਡੇ ਬਦਲਾਅ ਕੀਤੇ ਜਾਣਗੇ ਜਿਹਨਾਂ ਚ ਹੈਲਥ ਕੇਅਰ, ਐਜੂਕੇਸ਼ਨ, ਰੋਜਗਾਰ ਦੇ ਵਸੀਲਿਆਂ ਚ ਵੱਡੀਆਂ ਤਬਦੀਲੀਆਂ ਤੇ ਜ਼ੋਰ ਦਿੱਤਾ ਜਾਵੇਗਾ
