ਬ੍ਰਿਟਿਸ਼ ਕੋਲੰਬੀਆ ਦੇ ਕੁੱਝ ਖੇਤਰ ‘ਚ ਨਵੰਬਰ 2021 ‘ਚ ਲਗਾਤਾਰ ਮੀਂਹ ਪਏ ਸਨ ਜਿਸ ਕਾਰਨ ਕਿਸਾਨਾਂ ਦੇ ਖੇਤਾਂ ‘ਚ ਪਾਣੀ ਭਰ ਗਿਆ ਸੀ ਤੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਸੀ। ਫਿਲਹਾਲ ਕਿਸਾਨ ਉਨ੍ਹਾਂ ਵਿਨਾਸ਼ਕਾਰੀ ਹੜ੍ਹਾਂ ‘ਚੋਂ ਉਭਰ ਰਹੇ ਸਨ ਕਿ ਹੁਣ ਫਿਰ ਤੋਂ ਦੱਖਣ-ਪੱਛਮੀ ਬੀਸੀ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋਈ ਹੈ ਤੇ ਫਿਰ ਤੋਂ ਕਿਸਾਨਾਂ ਦੇ ਖੇਤਾਂ ‘ਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ ਤੇ ਉੱਥੋਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਹੜ੍ਹ ਆਉਣਾ ਤਣਾਅਪੂਰਨ ਹੈ ਕਿਉਂਕਿ ਉਹ ਹਜੇ ਵੀ ਰਿਕਵਰੀ ਮੋਡ ‘ਚ ਹਨ। ਬੀ.ਸੀ. ‘ਚ ਨਵੰਬਰ 2021 ‘ਚ ਲਗਾਤਾਰ ਮੀਂਹ ਪੈਣ ਕਾਰਨ ਹੜ੍ਹ ਆਏ ਸਨ ਜਿਸ ‘ਚੋਂ ਕਈ ਕਿਸਾਨ ਅਜੇ ਵੀ ਪੂਰੀ ਤਰ੍ਹਾਂ ਉਭਰ ਰਹੇ ਹਨ ਤੇ ਹੁਣ ਇਸ ਸਾਲ ਵੀ ਲਗਾਤਾਰ ਮੀਂਹ ਪੈ ਰਹੇ ਹਨ ਜਿਸ ਕਾਰਨ ਕਿਸਾਨ ਚਿੰਤਾ ਦੇ ਆਲਮ ‘ਚ ਦਿਖਾਈ ਦੇ ਰਹੇ ਹਨ।

ਕੈਨੇਡਾ ਦੇ ਮੌਸਮ ਵਿਭਾਗ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਹ ਪ੍ਰਭਾਵ ਵਿਨਾਸ਼ਕਾਰੀ ਨਹੀਂ ਹੋਣਗੇ। ਨਦੀ ਪੂਰਵ-ਅਨੁਮਾਨ ਕੇਂਦਰ ਨੇ ਸਕੁਆਮਿਸ਼ ਨਦੀ ਅਤੇ ਚੀਕਾਮਸ ਨਦੀ ਸਮੇਤ ਸਹਾਇਕ ਨਦੀਆਂ ਲਈ ਇੱਕ ਅੱਪਗਰੇਡ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ, ਕਿਉਂਕਿ ਸੂਬੇ ਦੇ ਦੱਖਣੀ ਤੱਟ ਵਿੱਚ ਭਾਰੀ ਮੀਂਹ ਦੇ ਇੱਕ ਹੋਰ ਤੂਫ਼ਾਨ ਦੀ ਸੰਭਾਵਨਾ ਸੀ।