ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਪੰਜਾਬੀ ਮਿਊਜ਼ਿਕ ਪ੍ਰੋਡਿਊਸਰ ਬੰਟੀ ਬੈਂਸ ਵਿਚਕਾਰ ਤਿੱਖੀ ਸੋਸ਼ਲ ਮੀਡੀਆ ਜੰਗ ਸ਼ੁਰੂ ਹੋ ਗਈ ਹੈ। ਮਜੀਠੀਆ ਨੇ ‘ਸਭ ਫੜੇ ਜਾਣਗੇ’ ਲਿਖ ਕੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੇ ਕਰੀਬੀ ਬੰਟੀ ਬੈਂਸ ਦੇਸ਼ ਛੱਡ ਕੇ ਭੱਜਣ ਦੀ ਤਿਆਰੀ ਵਿੱਚ ਹਨ।
ਉਹਨਾਂ ਨੇ ਕੇਂਦਰੀ ਏਜੰਸੀਆਂ ਨੂੰ ਅਪੀਲ ਕੀਤੀ ਕਿ ਹਵਾਲਾ ਅਤੇ ਮਨੀ ਐਕਸਚੇਂਜ ਰੈਕੇਟ ਨਾਲ ਜੁੜੇ ਅਜਿਹੇ ਲੋਕਾਂ ਖਿਲਾਫ ਲੁੱਕ-ਆਊਟ ਸਰਕੂਲਰ ਜਾਰੀ ਕੀਤੇ ਜਾਣ।
ਦੂਜੇ ਪਾਸੇ, ਬੰਟੀ ਬੈਂਸ ਨੇ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਮਜੀਠੀਆ ‘ਤੇ ਨਿਸ਼ਾਨਾ ਸੇਧਿਆ। ਬੈਂਸ ਨੇ ਕਿਹਾ ਕਿ ਇੱਜ਼ਤ ਵਾਲੇ ਲੋਕ ਭੱਜਦੇ ਨਹੀਂ ਹਨ ਅਤੇ ਉਹਨਾਂ ਨੇ ਮਜੀਠੀਆ ‘ਤੇ ਪੰਜਾਬ ਦੀ ਜਵਾਨੀ ਨੂੰ ਗਲਤ ਪਾਸੇ ਲਿਜਾਉਣ ਦੇ ਦੋਸ਼ ਲਾਏ।
ਬੈਂਸ ਨੇ ਇਹ ਵੀ ਸੰਕੇਤ ਦਿੱਤਾ ਕਿ ਉਹ ਮਜੀਠੀਆ ਦੀ ਕਹਾਣੀ ‘ਤੇ ਇੱਕ ਵੈੱਬ ਸੀਰੀਜ਼ ਵਰਗਾ ਪ੍ਰੋਜੈਕਟ ਲੈ ਕੇ ਆਉਣਗੇ। ਇਸ ਦੌਰਾਨ ਮਜੀਠੀਆ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਅਤੇ ਉਹਨਾਂ ਦੀ ਪ੍ਰਸਿੱਧੀ ਦਾ ਫਾਇਦਾ ਚੁੱਕਣ ਵਾਲਿਆਂ ਨੂੰ ਵੀ ਜਵਾਬਦੇਹ ਠਹਿਰਾਉਣ ਦੀ ਗੱਲ ਕਹੀ ਹੈ।