ਚੰਡੀਗੜ੍ਹ: ਈਡੀ ਨੇ ਸ਼ਨੀਵਾਰ ਸਵੇਰੇ ਚੰਡੀਗੜ੍ਹ ‘ਚ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਦੀ ਰਿਹਾਇਸ਼ ‘ਤੇ ਛਾਪਾ ਮਾਰਿਆ ਹੈ। ਟੀਮ ਕਰੀਬ 20 ਵਾਹਨਾਂ ਵਿੱਚ ਸਵੇਰੇ ਸੈਕਟਰ-2 ਸਥਿਤ ਅਰੋੜਾ ਦੀ ਰਿਹਾਇਸ਼ ’ਤੇ ਪੁੱਜੀ। ਇੱਕ ਮਹੀਨੇ ਵਿੱਚ ਮੰਤਰੀ ਸੰਜੀਵ ਅਰੋੜਾ ਖ਼ਿਲਾਫ਼ ਈਡੀ ਵੱਲੋਂ ਕੀਤੀ ਗਈ ਇਹ ਦੂਜੀ ਕਾਰਵਾਈ ਹੈ। ਇਸ ਤੋਂ ਪਹਿਲਾਂ ਲੁਧਿਆਣਾ ‘ਚ ਇਨ੍ਹਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਸੀ।

ਇਸ ਛਾਪੇਮਾਰੀ ਤੋਂ ਨਾਰਾਜ਼ ਹੋ ਕੇ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਭਾਜਪਾ ਨੂੰ ਨਿਸ਼ਾਨੇ ‘ਤੇ ਲਿਆ ਹੈ। CM ਨੇ X ‘ਤੇ ਲਿਖਿਆ- ਅੱਜ ਫਿਰ ਭਾਜਪਾ ਦਾ ED ਸੰਜੀਵ ਅਰੋੜਾ ਦੇ ਘਰ ਆਇਆ ਹੈ। ਇਹ ਇੱਕ ਸਾਲ ਵਿੱਚ ਤੀਜੀ ਵਾਰ ਹੈ ਜਦੋਂ ਭਾਜਪਾ ਦੀ ਈਡੀ ਉਨ੍ਹਾਂ ਦੇ ਘਰ ਆਈ ਹੈ, ਅਤੇ ਇੱਕ ਮਹੀਨੇ ਵਿੱਚ ਦੂਜੀ ਵਾਰ ਹੈ। ਫਿਰ ਵੀ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਮੈਂ ਮੋਦੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ; ਔਰੰਗਜ਼ੇਬ ਵੀ ਇਸ ਨੂੰ ਝੁਕਾ ਨਹੀਂ ਸਕਿਆ। ਇਹ ਭਗਤ ਸਿੰਘ ਦੀ ਧਰਤੀ ਹੈ, ਜਿਸ ਨੇ ਕਦੇ ਵੀ ਅੰਗਰੇਜ਼ਾਂ ਅੱਗੇ ਸਿਰ ਨਹੀਂ ਝੁਕਾਇਆ; ਇਸ ਲਈ ਪੰਜਾਬ ਕਦੇ ਵੀ ਮੋਦੀ ਦੀਆਂ ਚਾਲਾਂ ਅੱਗੇ ਨਹੀਂ ਝੁਕੇਗਾ। ਪੰਜਾਬ ਈਡੀ ਅਤੇ ਭਾਜਪਾ ਦੇ ਇਸ ਅਨੈਤਿਕ ਗਠਜੋੜ ਨੂੰ ਖ਼ਤਮ ਕਰੇਗਾ।