ਅਮਰੀਕਾ ਦੇ ਟੈਕਸਾਸ ‘ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਵਿਅਕਤੀ ਨੇ ਆਪਣੀ 8 ਸਾਲ ਦੀ ਭਤੀਜੀ ਸਮੇਤ ਆਪਣੀ ਅਲੱਗ ਰਹੀ ਰਹੀ ਪਤਨੀ ਅਤੇ ਤਿੰਨ ਹੋਰ ਰਿਸ਼ਤੇਦਾਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਫਿਰ ਖ਼ੁਦਕੁਸ਼ੀ ਕਰ ਲਈ। ਘਟਨਾ ਦੌਰਾਨ ਕੁਝ ਲੋਕਾਂ ਨੇ ਲੁੱਕ ਕੇ ਆਪਣੀ ਜਾਨ ਬਚਾਈ। ਫੋਰਟ ਬੇਂਡ ਕਾਉਂਟੀ ਦੇ ਪੁਲਿਸ ਅਧਿਕਾਰੀ ਐਰਿਕ ਫੈਗਨ ਨੇ ਇਕ ਨਿਊਜ਼ ਕਾਨਫਰੰਸ ਵਿਚ ਕਿਹਾ ਕਿ 46 ਸਾਲਾ ਐਲਰਿਕ “ਸ਼ੌਨ” ਬੈਰੇਟ ਨੇ ਇੱਕ ਯਾਤਰਾ ਤੋਂ ਵਾਪਸ ਆਉਣ ਤੋਂ ਬਾਅਦ ਸ਼ਨੀਵਾਰ ਸਵੇਰੇ 7 ਵਜੇ ਤੋਂ ਪਹਿਲਾਂ ਘਰ ਵਿੱਚ ਗੋਲੀਬਾਰੀ ਕੀਤੀ। ਫੈਗਨ ਨੇ ਕਿਹਾ ਕਿ ਘਰ ਪਹੁੰਚਣ ਤੋਂ ਬਾਅਦ, ਬੈਰੇਟ ਨੇ ਆਪਣੀ ਅਲੱਗ ਰਹਿ ਪਤਨੀ ਨੂੰ ਕਿਹਾ ਕਿ ਉਹ ਦੁਬਾਰਾ ਮਿਲਣਾ ਚਾਹੁੰਦਾ ਹੈ, ਪਰ ਉਸ ਨੇ ਇਨਕਾਰ ਕਰ ਦਿੱਤਾ। ਫੈਗਨ ਨੇ ਦੱਸਿਆ ਕਿ ਘਰ ਦੇ 13 ਸਾਲਾ ਲੜਕੇ ਦਾ ਫੋਨ ਆਉਣ ਤੋਂ ਬਾਅਦ ਪੁਲਿਸ ਹਰਕਤ ‘ਚ ਆਈ ਅਤੇ ਵਾਰਦਾਤ ਵਾਲੀ ਥਾਂ ‘ਤੇ ਪਹੁੰਚ ਗਈ। ਪੁਲਿਸ ਵਿਭਾਗ ਅਨੁਸਾਰ ਇਹ ਫ਼ੋਨ ਬੈਰੇਟ ਦੇ 13 ਸਾਲਾ ਭਤੀਜੇ ਦਾ ਸੀ। ਪੁਲਿਸ ਵਿਭਾਗ ਨੇ ਦੱਸਿਆ ਕਿ ਬੈਰੇਟ ਦਾ 13 ਸਾਲਾ ਭਤੀਜਾ ਅਤੇ ਬੈਰੇਟ ਦਾ 7 ਸਾਲਾ ਬੱਚਾ ਗੋਲੀਬਾਰੀ ਦੌਰਾਨ ਲੁਕੇ ਹੋਏ ਸਨ, ਇਸ ਲਈ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਬੈਰੇਟ ਦੀ ਅਲੱਗ ਰਹਿ ਰਹੀ ਪਤਨੀ ਦੀ ਮਾਂ ਵੀ ਘਰ ਵਿੱਚ ਸੀ। ਇਸ ਲਈ ਉਨ੍ਹਾਂ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ ਹੈ।
ਪੁਲਿਸ ਵਿਭਾਗ ਦੇ ਅਨੁਸਾਰ, ਆਪਣੀ ਭਤੀਜੀ ਅਤੇ 44 ਸਾਲਾ ਪਤਨੀ ਨੂੰ ਮਾਰਨ ਤੋਂ ਇਲਾਵਾ, ਬੈਰੇਟ ਨੇ ਆਪਣੇ 43 ਸਾਲਾ ਭਰਾ ਅਤੇ 46 ਸਾਲਾ ਭੈਣ ਨੂੰ ਵੀ ਮਾਰ ਦਿਤਾ। ਫੈਗਨ ਨੇ ਕਿਹਾ ਕਿ ਉਹ ਮਾਰੇ ਗਏ ਲੋਕਾਂ ਦੇ ਨਾਂ ਤੁਰੰਤ ਜਾਰੀ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅਜੇ ਵੀ ਬੈਰੇਟ ਦੇ ਪਿਛੋਕੜ ਦੀ ਜਾਂਚ ਕਰ ਰਹੇ ਹਨ।