ਕੈਨੇਡਾ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਦੇ ਇੱਕ Island ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 2000 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਕ ਘੰਟੇ ਵਿਚ 200 ਵਾਰ ਝਟਕੇ ਲੱਗੇ, ਇੱਕ ਦਿਨ ‘ਚ 10 ਵਾਰ ਭੂਚਾਲ ਆਇਆ। ਜਿਸ ਨਾਲ ਸਮੁੰਦਰ ਦੀ ਡੂੰਘਾਈ ‘ਚ ਵੀ ਵਾਧਾ ਹੋਇਆ ਦੱਸਿਆ ਜਾ ਰਿਹਾ ਹੈ।

ਭੂਚਾਲ ਆਉਣ ਦਾ ਕਾਰਨ ਵਿਗਿਆਨਕ ਦੱਸਿਆ ਜਾ ਰਿਹਾ ਹੈ। ਮਾਹਿਰਾਂ ਵੱਲੋਂ ਪੂਰੇ ਮਾਮਲੇ ਦੀ ਖੋਜ ਕੀਤੀ ਜਾ ਰਹੀ ਹੈ।ਸਮੁੰਦਰ ਦੀ ਸਤ੍ਹਾ ‘ਤੇ ਭੂਚਾਲ ਆਉਣ ਨਾਲ ਸਮੁੰਦਰ ਦੀ ਡੂੰਘਾਈ ਵੱਧ ਜਾਂਦੀ ਹੈ। ਵੈਨਕੂਵਰ ਵਿਚ ਇਕ ਆਈਲੈਂਡ ‘ਤੇ ਇਹ ਸਾਰੀ ਗਤੀਵਿਧੀ ਦੇਖੀ ਗਈ ਹੈ। ਇਸ ਸਾਰੀ ਸਥਿਤੀ ‘ਤੇ ਮਾਹਿਰ ਚਿੰਤਾ ਪ੍ਰਗਟਾ ਰਹੇ ਹਨ। ਉਨ੍ਹਾਂ ਵੱਲੋਂ ਇਸ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਹਾਲਾਂਕਿ ਭੂਚਾਲ ਦੀ ਤੀਬਰਤਾ ਕਾਫੀ ਘੱਟ ਸੀ ਜਿਸ ਕਾਰਨ ਉਸ ਦਾ ਅਸਰ ਸਿਰਫ ਉਸੇ ਜਗ੍ਹਾ ‘ਤੇ ਦੇਖਿਆ ਗਿਆ। ਵਿਗਿਆਨਕਾਂ ਮੁਤਾਬਕ ਇੰਨੇ ਜ਼ਿਆਦਾ ਭੂਚਾਲ ਦੇ ਝਟਕੇ ਕਿਸੇ ਵੱਡੇ ਖਤਰੇ ਦਾ ਸੰਦੇਸ਼ ਵੀ ਹੋ ਸਕਦੇ ਹਨ ਤੇ ਦੂਜੇ ਪਾਸੇ ਮੀਡੀਆ ਰਿਪੋਰਟਾਂ ਮੁਤਾਬਕ ਗਲੋਬਲ ਵਾਰਮਿੰਗ ਜਾਂ ਫਿਰ ਸਮੁੰਦਰੀ ਸਤ੍ਹਾ ਵਿਚ ਤਬਦੀਲੀ ਕਾਰਨ ਇਹ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।