ਜਾਪਾਨ ਦੇ ਹੋਨਸ਼ੂ ਦੇ ਉੱਤਰੀ ਤੱਟ ‘ਤੇ ਵੀਰਵਾਰ ਸਵੇਰੇ 6.1 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਆਫ ਸਿਸਮੋਲੋਜੀ ਨੇ ਇਹ ਜਾਣਕਾਰੀ ਦਿਤੀ। ਜਾਪਾਨ ਵਿਚ ਭੂਚਾਲ ਦੀ ਡੂੰਘਾਈ 55 ਕਿਲੋਮੀਟਰ ਸੀ ਜੋ ਜਾਪਾਨ ਵਿਚ ਭਾਰਤੀ ਸਮੇਂ ਅਨੁਸਾਰ ਸਵੇਰੇ 8:46 ਵਜੇ ਆਇਆ। ਇਸ ਘਟਨਾ ‘ਚ ਅਜੇ ਤਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਹ ਭੂਚਾਲ ਤਾਇਵਾਨ ‘ਚ ਆਏ ਭਿਆਨਕ ਭੂਚਾਲ ਤੋਂ ਬਾਅਦ ਆਇਆ ਹੈ, ਜਿਸ ‘ਚ ਹੁਣ ਤਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ।