ਪੰਜਾਬ ’ਚ ਨਸ਼ਿਆਂ ਨੂੰ ਰੋਕਣ ਲਈ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਨਸ਼ੇ ਦਾ ਸਿਲਸਿਲਾ ਬੇਰੋਕ ਜਾਰੀ ਹੈ। ਤਾਜ਼ਾ ਮਾਮਲਾ ਸੰਗਰੂਰ ’ਚ ਪਿੰਡ ਚੀਮਾ ਦੇ ਬਾਕਸਿੰਗ ਖਿਡਾਰੀ ਦੀ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਪਿੰਡ ਚੀਮਾ ਦੇ ਬਾਕਸਿੰਗ ਖਿਡਾਰੀ ਕੁਲਵੀਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਬਾਕਸਿੰਗ ਖਿਡਾਰੀ ਕੁਲਵੀਰ ਸਿੰਘ ਜੋ ਕਿ ਨਸ਼ੇ ਦੀ ਓਵਰਡੋਜ਼ ਦੇ ਨਾਲ ਮਰ ਗਿਆ ਹੈ। ਉਹ ਖੇਡਾਂ ਵਿਚ ਰੁਚੀ ਰੱਖਦਾ ਸੀ ਪਰ ਉਹ ਗ਼ਲਤ ਸੰਗਤ ਕਾਰਨ ਨਸ਼ਾ ਕਰਨ ਲੱਗ ਗਿਆ ਸੀ। ਨਸ਼ਾ ਜ਼ਿਆਦਾ ਕਰਨ ਕਾਰਨ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੁਖੀ ਪਿਤਾ ਨੇ ਕਿਹਾ ਕਿ ਉਹ ਅੱਜ ਰੋਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਅਤੇ ਉਹ ਸਰਕਾਰ ਅੱਗੇ ਇਹ ਅਪੀਲ ਕਰਦੇ ਹਨ ਕਿ ਕਿਸੇ ਹੋਰ ਪਰਿਵਾਰ ਦਾ ਪੁੱਤ ਨਸ਼ੇ ਕਾਰਨ ਨਾ ਮਰੇ ਉਸ ਦੇ ਲਈ ਸਰਕਾਰ ਕੋਈ ਠੋਸ ਕਦਮ ਚੁੱਕੇ। ਉਥੇ ਹੀ ਮ੍ਰਿਤਕ ਦੀ ਮਾਤਾ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਇਸਦੇ ਲਈ ਪੁਲਿਸ ਅਤੇ ਪ੍ਰਸ਼ਾਸਨ ਜਾਂ ਸਰਕਾਰਾਂ ਠੋਸ ਕਦਮ ਨਹੀਂ ਚੁੱਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਇਸਦੀ ਤਫਤੀਸ਼ ਲਈ ਅੱਗੇ ਆਵੇ।