ਕਿਸਾਨ ਅੰਦੋਲਨ ਵਿਚ ਸ਼ੰਭੂ ਬਾਰਡਰ ‘ਤੇ ਤਾਇਨਾਤ ਇਕ ਹੋਰ ਪੁਲਸ ਮੁਲਾਜ਼ਮ ਈਐੱਸਆਈ ਕੌਸ਼ਲ ਕੁਮਾਰ ਦਾ ਦੇਹਾਂਤ ਹੋ ਗਿਆ। ਡਿਊਟੀ ਦੌਰਾਨ ਅਚਾਨਕ ਕੌਸ਼ਲ ਕੁਮਾਰ ਦੀ ਤਬੀਅਤ ਖਰਾਬ ਹੋ ਗਈਜਿਸ ਦੇ ਬਾਅਦ ਉਨ੍ਹਾਂ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਡੀਜੀਪੀ ਸ਼ਤਰੂਜੀਤ ਕਪੂਰ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਈਐੱਸਆਈ ਕੌਸ਼ਲ ਕੁਮਾਰ ਦੀ ਡਿਊਟੀ ਕਿਸਾਨ ਅੰਦੋਲਨ ਦੌਰਾਨ ਘੱਗਰ ਨਦੀ ਕੋਲ ਪੁਲ ਦੇ ਹੇਠਾਂ ਲਗਾਈ ਗਈ ਸੀ। ਉਹ 56 ਸਾਲ ਦੇ ਸਨ। ਉਹ ਜ਼ਿਲ੍ਹਾ ਯਮੁਨਾਨਗਰ ਵਿਚ ਪਿੰਡ ਕਾਂਜੀਵਾਸ ਦੇ ਰਹਿਣ ਵਾਲੇ ਸਨ। ਅੰਬਾਲਾ ਅਕਾਊਂਟ ਬ੍ਰਾਂਚ ਵਿਚ ਕੰਮ ਕਰ ਰਹੇ ਸਨ। ਉਨ੍ਹਾਂ ਦੀ ਮੌਤ ਦੀ ਖਬਰ ਨਾਲ ਹਰਿਆ ਪੁਲਿਸ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਵਿਚ ਸੋਗ ਦਾ ਮਾਹੌਲ ਹੈ।
ਇਸ ਤੋਂ ਪਹਿਲਾਂ ਪਾਨੀਪਤ ਦੇ ਸਬ-ਇੰਸਪੈਕਟਰ ਹੀਰਾ ਲਾਲ ਦੀ ਅੱਥਰੂ ਗੈਸ ਦੇ ਧੂੰਏਂ ਨਾਲ ਦਮ ਘੁਟਣ ਨਾਲ ਮੌਤ ਹੋ ਗਈ। ਹੀਰਾਲਾਲ ਪਾਨੀਪਤ ਦੇ ਸਮਾਲਖਾ ਵਿਚ ਰਾਜਕੀ ਰੇਲਵੇ ਪੁਲਿਸ ਵਿਚ ਤਾਇਨਾਤ ਸੀ।