ਅਦਾਕਾਰਾ ਤੇ MP ਕੰਗਨਾ ਰਣੌਤ ਦਾ ਪਹਿਲਾਂ ਕਿਸਾਨਾਂ ਖਿਲਾਫ਼ ਬਿਆਨ ਤੇ ਫਿਰ ਐਮਰਜੈਂਸੀ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਪੰਜਾਬ ਦੇ ਸਾਬਕਾ CM ਤੇ ਜਲੰਧਰ ਲੋਕ ਸਭਾ ਸੀਟ ਤੋਂ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਕੰਗਨਾ ਦਾ ਸਖਤ ਵਿਰੋਧ ਜਤਾਇਆ ਹੈ। ਕਾਂਗਰਸ ਸਾਂਸਦ ਚਰਨਜੀਤ ਚੰਨੀ ਨੇ ਕਿਹਾ ਕਿ SGPC ਦੀ ਇਜਾਜ਼ਤ ਦੇ ਬਿਨ੍ਹਾਂ ਨਾ ਤਾਂ ਫਿਲਮ ਚੱਲੇਗੀ ਤੇ ਨਾ ਹੀ ਚੱਲਣ ਦਿਆਂਗੇ। ਉਨ੍ਹਾਂ ਕਿਹਾ ਕਿ ਕੰਗਨਾ ਨੂੰ ਜ਼ਿਆਦਾ ਸੀਰੀਅਸ ਨਹੀਂ ਲੈਣਾ ਚਾਹੀਦਾ।
ਇਸ ਤੋਂ ਅੱਗੇ ਸਾਂਸਦ ਚੰਨੀ ਨੇ ਕਿਹਾ ਕਿ ਪੰਜਾਬ, ਹਰਿਆਣਾ ਤੇ ਹਿਮਾਚਲ ਇਹ ਪੁਰਾਣੇ ਪੰਜਾਬ ਦਾ ਹਿੱਸਾ ਹੈ। ਸਾਰਿਆਂ ਦਾ ਆਪਸ ਵਿੱਚ ਭਾਈਚਾਰਾ ਹੈ। ਸਾਡੀ ਆਪਸੀ ਸਾਂਝ ਨਾ ਕਦੇ ਟੁੱਟੀ ਹੈ ਤੇ ਨਾ ਟੁੱਟਣ ਦਿੱਤੀ ਜਾਵੇਗੀ। ਇਸਨੂੰ ਇਸੇ ਤਰ੍ਹਾਂ ਹੀ ਚੱਲਣ ਦਿੱਤਾ ਜਾਵੇਗਾ। ਜੇਕਰ ਕੋਈ ਤਾਕਤ ਤੋੜਨ ਦੀ ਕੋਸ਼ਿਸ਼ ਕਰੇਗੀ ਉਸਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਦੇਸ਼ ਦੀ ਆਜ਼ਾਦੀ ਦੇ ਬਾਅਦ ਪੰਜਾਬ ਦਾ ਇਤਿਹਾਸ ਹੈ ਕਿ ਸਾਰੇ ਲੋਕਾਂ ਦਾ ਇੱਥੇ ਆਪਸੀ ਪਿਆਰ ਹੈ।
ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਚਰਨਜੀਤ ਚੰਨੀ ਨੇ ਕਿਹਾ ਕਿ ਜਿੱਥੇ ਵੀ ਸਿੱਖ ਇਤਿਹਾਸ ਨੂੰ ਲੈ ਕੇ ਦਿਖਾਇਆ ਜਾਣਾ ਹੈ। ਉਸਦੇ ਲਈ ਪਹਿਲਾਂ SGPC ਨੂੰ ਫਿਲਮ ਦਿਖਾ ਕੇ ਉਨ੍ਹਾਂ ਤੋਂ ਇਜਾਜ਼ਤ ਲਈ ਜਾਣੀ ਚਾਹੀਦੀ ਸੀ। SGPC ਸਿੱਖ ਭਾਈਚਾਰੇ ਦੇ ਲੋਕਾਂ ਦੀ ਮੁੱਖ ਸੰਸਥਾ ਹੈ। ਜਿਸਦੇ ਚਲਦਿਆਂ ਇਹ ਪਰਮਿਸ਼ਨ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਪ੍ਰੋਟੋਕੋਲ ਇਹ ਕਹਿੰਦਾ ਹੈ ਕਿ ਜੇਕਰ ਕਥਿਤ ਫਿਲਮ ਦਿਖਾਉਣੀ ਹੀ ਸੀ ਤਾਂ ਪਹਿਲਾਂ ਉਨ੍ਹਾਂ ਨੂੰ ਆਪਣੀ ਫਿਲਮ SGPC ਨੂੰ ਦਿਖਾਉਣੀ ਚਾਹੀਦੀ ਸੀ। ਜਿਸ ਨਾਲ ਸਿੱਖ ਧਰਮ ਨੂੰ ਕੋਈ ਦਿੱਕਤ ਨਾ ਹੋਵੇ। SGPC ਹੀ ਫੈਸਲਾ ਕਰੇਗੀ ਤੇ ਉਨ੍ਹਾਂ ਦੇ ਸਰਟੀਫਿਕੇਟ ਦੇ ਬਾਅਦ ਹੀ ਫਿਲਮ ਚੱਲ ਸਕੇਗੀ। SGPC ਦੀ ਪਰਮਿਸ਼ਨ ਦੇ ਬਗੈਰ ਨਾ ਤਾਂ ਫਿਲਮ ਚੱਲੇਗੀ ਤੇ ਨਾ ਹੀ ਚੱਲਣ ਦਿੱਤੀ ਜਾਵੇਗੀ।