ਐਬਟਸਫੋਰਡ – ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਵਿਧਾਨ ਸਭਾ ਚੋਣਾਂ 19 ਅਕਤੂਬਰ ਨੂੰ ਹੋਣੀਆਂ ਹਨ। ਇਹਨਾਂ ਚੋਣਾਂ ਦੇ ਹੋਣ ਵਿਚ ਅਜੇ 7 ਮਹੀਨੇ ਪਏ ਹਨ ਪਰ ਸੂਬੇ ਵਿਚ ਗਰਮੀ ਪਹਿਲਾਂ ਹੀ ਵਧੀ ਪਈ ਹੈ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਦੀ ਦਿਲਚਸਪ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਇਹਨਾਂ ਚੋਣਾਂ ਵਿਚ ਉੱਘੇ ਪੰਜਾਬੀ ਵਕੀਲ ਹੋਨਵੀਰ ਸਿੰਘ ਰੰਧਾਵਾ, ਨਾਮਵਰ ਰੀਐਲਟਰ ਤੇ ਅਕਾਲ ਅਕੈਡਮੀ ਤੇ ਗੁਰੂ ਨਾਨਕ ਵੀ ਕਿਚਨ ਦੇ ਵਲੰਟੀਅਰ ਅਵਤਾਰ ਸਿੰਘ ਗਿੱਲ ਅਤੇ ਲਾਅ ਇਨਫੋਰਸਮੈਂਟ ਨਾਲ ਸਕਿਉਰਟੀ ਦੀਆਂ ਸੇਵਾਵਾਂ ਨਿਭਾਅ ਰਹੇ ਨਕੋਦਰ ਦੇ ਜੰਮਪਲ ਸੰਸਦ ਮੈਂਬਰ ਦੇ ਸਟਾਫ਼ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੇ ਪਵਨ ਬਾਹੀਆ ਬੀ. ਸੀ ਯੂਨਾਈਟਿਡ ਪਾਰਟੀ ਵਲੋਂ ਚੋਣ ਮੈਦਾਨ ‘ਚ ਨਿੱਤਰੇ ਹਨ।
ਇਸ ਤੋਂ ਪਹਿਲਾਂ ਬੀ. ਸੀ. ਯੂਨਾਈਟਿਡ ਪਾਰਟੀ ਵਲੋਂ 2, ਜਦ ਕਿ ਕੰਜ਼ਰਵੇਟਿਵ ਪਾਰਟੀ ਆਫ਼ ਬ੍ਰਿਸ਼ਿਟ ਕੰਲੋਬੀਆ ਨੇ 5 ਪੰਜਾਬੀ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ। ਹੁਣ ਤੱਕ ਐਲਾਨੇ ਕੁੱਲ 11 ਪੰਜਾਬੀ ਉਮੀਦਵਾਰਾਂ ‘ਚੋਂ 10 ਉਮੀਦਵਾਰ ਪਹਿਲੀ ਵਾਰ ਵਿਧਾਨ ਸਭਾ ਵਿਚ ਅਪਣੀ ਜਗ੍ਹਾ ਬਣਾਉਣ ਲਈ ਕਿਸਮਤ ਅਜਮਾਉਣਗੇ।