ਪਾਕਿਸਤਾਨ ਦੇ ਉਤਰ ਪੱਛਮੀ ਕਬਾਇਲੀ ਜ਼ਿਲ੍ਹੇ ਵਿਚ ਦੋ ਭਾਈਚਾਰਿਆਂ ਵਿਚ ਜ਼ਮੀਨ ਨੂੰ ਲੈ ਕੇ ਖੂਨੀ ਝੜਪ ਹੋਈ ਜਿਸ ਵਿਚ ਹੁਣ ਤਕ 36 ਜਣੇ ਮਾਰੇ ਗਏ ਤੇ 162 ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਖੁਰੱਮ ਜ਼ਿਲ੍ਹੇ ਦੇ ਬੁਸ਼ਹਿਰਾ ਪਿੰਡ ਵਿਚ ਪੰਜ ਦਿਨ ਪਹਿਲਾਂ ਝਗੜਾ ਹੋਇਆ ਸੀ। ਇਹ ਜ਼ਿਲ੍ਹਾ ਅਫਗਾਨਿਸਤਾਨ ਦੀ ਹੱਦ ਨਾਲ ਲੱਗਦਾ ਹੈ। ਹਾਲੇ ਵੀ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿਚ ਗੋਲੀਬਾਰੀ ਜਾਰੀ ਹੈ।