ਸਟਾਰ ਨਿਊਜ਼:- ਪੰਜਾਬੀ ਭਾਈਚਾਰੇ ਵਿੱਚ ਜਾਣੀ ਪਛਾਣੀ ਸਖ਼ਸ਼ੀਅਤ ਬਲਬੀਰ ਕੌਰ ਸੋਹੀ ਵਲੋਂ ਦੱਸਿਆ ਗਿਆ ਹੈ ਕਿ ਉਹ ਬਰੈਂਪਟਨ ਨੌਰਥ – ਕੈਲੇਡਨ ਵਿੱਚ ਕੰਜ਼ਰਵੇਟਿਵ ਪਾਰਟੀ ਨਾਮਜ਼ਦਗੀ ਚੋਣ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਭਾਈਚਾਰੇ ਦੇ ਲੰਬੇ ਸਮੇਂ ਤੋਂ ਮੈਂਬਰ ਹੋਣ ਦੇ ਨਾਤੇ, ਮੈਂ ਉਨ੍ਹਾਂ ਚੁਣੌਤੀਆਂ ਤੋਂ ਜਾਣੂ ਹਾਂ ਜਿਨ੍ਹਾਂ ਦਾ ਅਸੀਂ ਹਰ ਰੋਜ਼ ਸਾਹਮਣਾ ਕਰਦੇ ਹਾਂ। ਵੱਖ-ਵੱਖ ਅਹੁਦਿਆਂ Ḕਤੇ ਚੁਣੇ ਹੋਏ ਨੁਮਾਇੰਦੇ ਵਜੋਂ ਕੰਮ ਕਰਨ ਦਾ ਮੇਰੇ ਕੋਲ ਲੰਬਾ ਤਜਰਬਾ ਹੈ। ਮੇਰੇ ਕੋਲ ਉਹਨਾਂ ਮੁੱਦਿਆਂ ਦੇ ਹੱਲ ਲੱਭਣ ਵਿੱਚ ਦੂਜਿਆਂ ਨਾਲ ਮਿਲ ਕੇ ਕੰਮ ਕਰਨ ਦੀ ਸਮਰੱਥਾ ਹੈ ਜਿਨ੍ਹਾਂ ਮੱਦਿਆਂ ਦਾ ਅਸੀਂ ਇੱਕ ਭਾਈਚਾਰੇ ਵਜੋਂ ਸਾਹਮਣਾ ਕਰਦੇ ਹਾਂ।
ਸਥਾਨਕ ਸੰਸਥਾਵਾਂ ਨਾਲ ਨੇੜਿਓ ਕੰਮ ਕਰਨ ਦੇ ਨਾਲ ਨਾਲ, ਮੈਂ ਆਪਣੇ ਲੋਕਾਂ ਦੀਆਂ ਚਿੰਤਾਵਾਂ ਅਤੇ ਵਿਚਾਰਾਂ ਨੂੰ ਸੁਣਿਆ ਹੈ ਅਤੇ ਕੰਜ਼ਰਵਟਿਵ ਪਾਰਟੀ ਦੀ ਨੌਮੀਨੇਸ਼ਨ ਦਾ ਐਲਾਨ ਕੀਤਾ। ਮੈਂ ਆਪਣੇ ਭਾਈਚਾਰੇ ਦੀ ਭਲਾਈ ਲਈ ਵਚਨਬੱਧਤਾ ਦੇ ਨਾਲ ਸਕਾਰਾਤਮਕ ਤਬਦੀਲੀ ਲਈ ਹਰ ਵਖ਼ਤ ਤਿਆਰ ਹਾਂ।
ਤੁਹਾਡੇ ਸਹਿਯੋਗ ਦੀ ਮੈਨੂੰ ਬਹੁਤ ਉਮੀਦ ਹੈ। ਤੁਹਾਡੀ ਸ਼ਮੂਲੀਅਤ ਨਾਲ ਸਾਡੀ ਮੁਹਿੰਮ ਨੂੰ ਮਜ਼ਬੂਤੀ ਮਿਲੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਸਾਡੀ ਸਮੂਹਿਕ ਆਵਾਜ਼ ਸੁਣੀ ਜਾਵੇ। ਆਓ ਇੱਕ ਮਜ਼ਬੂਤ, ਵਧੇਰੇ ਖੁਸ਼ਹਾਲ ਭਾਈਚਾਰਾ ਬਣਾਉਣ ਲਈ ਮਿਲ ਕੇ ਕੰਮ ਕਰੀਏ ਜਿਸ Ḕਤੇ ਅਸੀਂ ਸਾਰੇ ਮਾਣ ਕਰ ਸਕੀਏ।