ਨਿਊਯਾਰਕ ‘ਚ ਜ਼ਖਮੀ ਕਿਰਤੀਆਂ ਦੀ ਮੈਡੀਕਲ ਦੇਖਭਾਲ ਕਰਨ ਵਾਲੇ ਡਾਕਟਰਾਂ ਨਾਲ 10 ਲੱਖ ਡਾਲਰ ਦੀ ਚੋਰੀ ਕਰਨ ਦੇ ਇਰਾਦੇ ਨਾਲ ਮੈਡੀਕਲ ਬਿੱਲ ਦੇਣ ਵਾਲੇ ਭਾਰਤੀ ਮੂਲ ਦੇ 61 ਸਾਲਾ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ । ਨਿਊਯਾਰਕ ਦੇ ਅਟਾਰਨੀ ਜਨਰਲ ਲੇਟਿਟੀਆ ਜੇਮਸ ਨੇ ਐਲਾਨ ਕੀਤਾ ਕਿ ਬੁੱਧਵਾਰ ਨੂੰ ਅਮਰੀਸ਼ ਪਟੇਲ ਅਤੇ ਉਨ੍ਹਾਂ ਦੀਆਂ ਦੋ ਕੰਪਨੀਆਂ ਮੇਡਲਿੰਕ ਸਰਵਿਸਜ਼ ਅਤੇ ਮੇਡਲਿੰਕ ਪਾਰਟਨਰਸ ਨੂੰ ਜਨਵਰੀ 2012 ਤੋਂ ਜਨਵਰੀ 2019 ਤੱਕ ਕਥਿਤ ਰੂਪ ਨਾਲ ਚੋਰੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ । ਪਟੇਲ ਅਤੇ ਉਸ ਦੀਆਂ ਕੰਪਨੀਆਂ ‘ਤੇ ਬੀਮਾ ਧੋਖਾਧੜੀ, ਵੱਡੀ ਚੋਰੀ, ਕਾਰੋਬਾਰੀ ਰਿਕਾਰਡ ‘ਚ ਜਾਲਸਾਜੀ ਤੇ ਕਿਰਤੀਆਂ ਦੀ ਹਾਨੀਪੂਰਤੀ ‘ਚ ਠੱਗੀ ਕਰਨ ਦੇ ਦੋਸ਼ ਲੱਗੇ ਹਨ ਙ ਨਿਊਯਾਰਕ ਅਟਾਰਨੀ ਜਨਰਲ ਦਫ਼ਤਰ ਦੇ ਮੁਤਾਬਿਕ 1 ਲੱਖ ਡਾਲਰ ਦਾ ਮੁਚੱਲਕਾ ਭਰਨ ਦੇ ਬਾਅਦ ਪਟੇਲ ਨੂੰ ਇਲੈਕਟ੍ਰਾਨਿਕ ਨਿਗਰਾਨੀ ਦੇ ਨਾਲ ਰਿਹਾਅ ਕਰਨ ਦਿੱਤਾ ਗਿਆ ।