ਅੱਜ ਜਨਮ ਦਿਨ ਮੌਕੇ ਮਿਲਿਆ ਟਿਕਟ ਦਾ ਵਿਸ਼ੇਸ਼ ਤੋਹਫ਼ਾ, ਕਿਸਮਤ ਤੇਜ ਦੀ ਹੈ ਨਿਸ਼ਾਨੀ

ਮਹਿਜ ੪੬ ਸਾਲ ਦੀ ਉਮਰ ਨੂੰ ਢੁੱਕੇ ਅਮਰਜੀਤ ਕੌਰ ਸਾਹੋਕੇ ਪੜ੍ਹੇ ਲਿਖੇ ਤੇ ਨੌਜਵਾਨ ਉਮੀਦਵਾਰ (ਪੋਸਟਗ੍ਰੈਜੂਏਸ਼ਨ) ਹਨ, ਲਗਭਗ ੧੨ ਸਾਲ (ਸਾਲ ੨੦੦੧ ਤੋਂ ੨੦੧੩ ਤੱਕ) ਉਨ੍ਹਾਂ ਨੇ ਸਰਕਾਰੀ ਅਧਿਆਪਕ ਦੇ ਤੌਰ ‘ਤੇ ਸੇਵਾਵਾਂ ਦਿੱਤੀਆਂ ਹਨ, ਜ਼ਿਕਰਯੋਗ ਹੈ ਕਿ ਉਹ ੫ ਸਾਲ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੇ ਚੇਅਰਪ੍ਰਸਨ (ਸਾਲ ੨੦੧੩ ਤੋਂ ੨੦੧੮ ਤੱਕ) ਵੀ ਰਹਿ ਚੁੱਕੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਬੀਬੀ ਸਾਹੋਕੇ ਫਰੀਦਕੋਟ ਹਲਕੇ ਨਾਲ ਸਬੰਧਿਤ ਲੋਕਲ ਉਮੀਦਵਾਰ ਹਨ (ਪੇਕੇ ਫਰੀਦਕੋਟ, ਸਹੁਰੇ ਮੋਗਾ ਅਤੇ ਨਾਨਕੇ ਰੌਲੀ ਹਨ)। ਇਹ ਚਰਚਾ ਆਮ ਹੀ ਹੈ ਕਿ ਬੀਬੀ ਸਾਹੋਕੇ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਸਾਰੇ ਸਿਆਸੀ ਸਮੀਕਰਨ ਹੀ ਬਦਲ ਗਏ, ਇੱਥੇ ਇਹ ਵੀ ਜਿਕਰਯੋਗ ਹੈ ਕਿ ਕਾਂਗਰਸ ੰਫ ਕਲਾਕਾਰ ਸਨ, ਹੁਣ ਵਾਲੇ ਉਮੀਦਵਾਰ ਵੀ ਕਲਾਕਾਰ ਹਨ, ਲੋਕ ਵੱਖਰੀ ਗੱਲ ਭਾਲਦੇ ਸਨ ਜੋ ਕਾਂਗਰਸ ਨੇ ਸਾਬਤ ਕਰ ਦਿੱਤੀ ਹੈ, ਇੱਥੇ ਇਹ ਗੱਲ ਵੀ ਵਿਲੱਖਣ ਹੈ ਕਿ ਬੀਬੀ ਸਾਹੋਕੇ ਦਾ ਅੱਜ ਜਨਮ ਦਿਨ ਹੈ ਤੇ ਜਨਮ ਦਿਨ ਤੇ ਹੀ ਕਾਂਗਰਸ ਹਾਂਈਕਮਾਡ ਨੇ ਉਨ੍ਹਾਂ ਨੂੰ ਟਿਕਟ ਦੇ ਕੇ ਨਿਵਾਜ਼ਿਆ ਹੈ, ਕਿਸਮਤ ਤੇਜ ਜਾਪਦੀ ਹੈ।