ਚੰਡੀਗੜ੍ਹ – ਭਾਜਪਾ ਦੀ ਕੇਂਦਰੀ ਕਮੇਟੀ ਮੈਂਬਰ ਤੇ ਪੰਜਾਬ ਦੀ ਸੀਨੀਅਰ ਆਗੂ ਅਮਨਜੋਤ ਕੌਰ ਰਾਮੂੰਵਾਲੀਆ ਨੇ ਕਿਹਾ ਕਿ ਕਾਂਗਰਸ ਜੀਪ ਘੁਟਾਲੇ, ਅਗਸਤਾ ਵੈਸਟਲੈਂਡ ਘੁਟਾਲੇ, ਪਣਡੁੱਬੀ ਵਰਗੇ ਘੁਟਾਲਿਆਂ ਲਈ ਜਾਣੀ ਜਾਂਦੀ ਹੈ ਅਤੇ ਹੁਣ ਉਹ ਸੱਤਾ ਵਿਚ ਨਹੀਂ ਹੈ, ਇਸ ਲਈ ਉਹ ਪਰਮਾਣੂ ਹਥਿਆਰਾਂ ਨੂੰ ਖ਼ਤਮ ਕਰਨ ਦੀ ਸੋਚ ਰਹੀ ਹੈ। ਦੇਸ਼ ਜਿਥੇ ਮਜ਼ਬੂਤ ਹੋਣਾ ਚਾਹੀਦਾ ਹੈ, ਉਥੇ ਕਾਂਗਰਸ ਦੇਸ਼ ਨੂੰ ਕਮਜ਼ੋਰ ਕਰਨ ਦੀ ਸੋਚਦੀ ਹੈ, ਦੂਜੇ ਪਾਸੇ ਤੁਸੀਂ ‘ਟੁਕੜੇ ਟੁਕੜੇ’ ਗੈਂਗ ਨਾਲ ਹੱਥ ਮਿਲਾਉਂਦੇ ਹੋ, ਭਾਰਤ ਨੂੰ ਟੁਕੜੇ-ਟੁਕੜੇ ਕਰਨ ਦੇ ਬਿਆਨ ਦਿੰਦੇ ਹੋ। ਤੁਹਾਡੇ ਸੂਬੇ ਵਿਚ ਜਿਥੇ ਕਾਂਗਰਸ ਦੀ ਸੱਤਾ ਹੈ, ਉਥੇ ਵਿਧਾਨ ਸਭਾ ਕੰਪਲੈਕਸ ਵਿਚ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਏ ਜਾਂਦੇ ਹਨ ਪਰ ਕਾਂਗਰਸ ਚੁੱਪ ਰਹਿੰਦੀ ਹੈ।
ਕਰਨਾਟਕ ਵਿਚ ਬੰਬ ਧਮਾਕੇ ਹੁੰਦੇ ਹਨ ਪਰ ਕਾਂਗਰਸ ਮੂਕ ਦਰਸ਼ਕ ਬਣੀ ਰਹਿੰਦੀ ਹੈ, ਇਥੇ ਹੀ ਬਸ ਨਹੀਂ, ਲਵ ਜਹਾਦ ਕਾਰਨ ਕਰਨਾਟਕ ‘ਚ ਹੀ ਜਦੋਂ ਇਕ ਧੀ ਦਾ ਕਤਲ ਕਰ ਦਿੱਤਾ ਗਿਆ ਸੀ। ਦਿਨ ਦਿਹਾੜੇ, ਉਹ ਇਸ ‘ਤੇ ਵੀ ਚੁੱਪ ਰਹੀ। ਰਾਮੂੰਵਾਲੀਆ ਨੇ ਕਿਹਾ ਕੇ ਕਾਂਗਰਸ ਨੇ ਪੰਜਾਬ ਨਾਲ ਹਮੇਸ਼ਾ ਵਿਤਕਰਾ ਕੀਤਾ ਤੇ ਸਿੱਖ ਨਸਲਕੁਸ਼ੀ ਕਰਵਾਈ ਪਵਿੱਤਰ ਹਰਿਮੰਦਰ ਸਾਹਿਬ ਤੇ ਹਮਲਾ ਕਰਵਾ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਸੀ ਅਜਿਹੀ ਪਾਰਟੀ ਨੂੰ ਲੋਕ ਦੇਸ਼ ‘ਚ ਮੂੰਹ ਨਹੀਂ ਲਾਉਣਗੇ॥