ਮਿਲਾਨ ਇਟਲੀ (ਸਾਬੀ ਚੀਨੀਆ): ਇਟਲੀ ਚੋ ਟੂਰਜਿਮ ਨੂੰ ਵਧਾਉਣ ਅਤੇ ਕਾਰੋਬਾਰੀ ਅਦਾਰਿਆਂ ਦੀ ਬਿਹਤਰੀ ਲਈ ਕਾਰਜਸ਼ੈਲੀ ਐਸੋਸੀਏਸ਼ਨ “ ਫਿੰਨਏਮਪਰੇਸਾ, ਵੱਲੋ ਇੱਥੋ ਦੇ ਸ਼ਹਿਰ ਆਂਸੀਓ ਵਿਖੇ ਕਰਵਾਏ ਇਕ ਸਨਮਾਨ ਸਮਾਗਮ ਦੌਰਾਨ ਵੱਖ ਵੱਖ ਖਿੱਤਿਆ ਵਿਚ ਯੋਗਦਾਨ ਪਾਉਣ ਵਾਲੀਆ ਕਈ ਨਾਮੀ ਸ਼ਖਸ਼ੀਅਤਾਂ ਨੂੰ ਪ੍ਰਮਾਣ ਪੱਤਰ ਦੇਕੇ ਸਨਮਾਨ੍ਹਿਤ ਕੀਤਾ ਗਿਆ ਇਸ ਦੌਰਾਨ ਪਹੁੱਚੇ ਹੋਏ ਨੁੰਮਾਇੰਦਿਆ ਨੇ ਐਸੋਸੀਏਸ਼ਨ ਦੁਆਰਾ ਵਿਸ਼ਵ ਪੱਧਰ ਤੇ ਕੀਤੇ ਜਾ ਰਹੇ ਕਾਰਜਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਟੂਰਜਿਮ ਅਤੇ ਵਿਦੇਸ਼ਾਂ ਵਿੱਚ ਕਾਰੋਬਾਰ ਨੂੰ ਹੋਰ ਵਧੀਆ ਤਰੀਕੇ ਉਤਿਸ਼ਾਹਿਤ ਕਰਨ ਲਈ ਏਸ਼ੀਆਈ ਦੇਸ਼ਾਂ ਵਿੱਚੋ ਵੱਡੇ ਪੱਧਰ ਤੇ ਸਹਿਯੋਗ ਮਿਲ ਰਿਹਾ ਹੈ ਤੇ ਦੂਜੇ ਦੇਸ਼ਾਂ ਤੋਂ ਇਟਲੀ ਆ ਕਿ ਵੱਸੇ ਬਹੁਤ ਸਾਰੇ ਵੱਡੇ ਕਾਰੋਬਾਰੀ ਆਦਾਰੇ ਫਿੰਨਏਨਪਰੇਸਾ, ਰਲ ਕਿ ਚੰਗਾ ਕੰਮ ਕਰ ਰਹੇ ਹਨ ।
ਇਸ ਮੌਕੇ ਉਨਾਂ ਵੱਲੋ ਵੱਖ ਵੱਖ ਖਿੱਤਿਆ ਨਾਲ ਸਬੰਧਤ ਕਾਰੋਬਾਰੀਆਂ ਨੂੰ ਪ੍ਰਮਾਣ ਪੱਤਰ ਦੇਕੇ ਵਿਸ਼ੇਸ਼ ਤੌਰ ਤੇ ਸਨਮਾਨ੍ਹਿਤ ਕੀਤਾ ਗਿਆ ਭਾਰਤੀ ਭਾਈਚਾਰੇ ਲਈ ਬੇਹੱਦ ਮਾਣ ਗੱਲ ਰਹੀ ਕਿ ਪਿਛਲੇ ਕਈ ਸਾਲਾਂ ਤੋਂ ਗਾਰਡਨ ਦੇ ਖੇਤਰ ਵਿੱਚ ਪੌਦਿਆ ਅਤੇ ਫੁੱਲਾਂ ਦੀ ਰਿਕਾਰਡ ਪੈਦਾਵਾਰ ਲਈ ਜਾਣੇ ਜਾਂਦੇ “ਢਿੱਲੋ ਗਾਰਡਨ, ਦੇ ਮਾਲਕ ਜਸਵਿੰਦਰ ਸਿੰਘ ਢਿੱਲੋ ਨੂੰ ਵਾਤਾਵਰਨ ਦੀ ਸ਼ੱਧਤਾ ,ਹਰਿਆਲੀ ਅਤੇ ਬਾਗਬਾਨੀ ਦੀ ਚੰਗੀ ਸਾਂਭ ਸੰਭਾਲ ਲਈ ਪ੍ਰਮਾਣ ਪੱਤਰ ਦੇਕੇ ਸਨਮਾਨ੍ਹਿਤ ਕੀਤੀਆ ਗਈਆਂ । ਦੱਸਣਯੋਗ ਹੈ ਕਿ ਢਿੱਲੋ ਗਾਰਡਨ ਵਾਲੇ ਪੌਦਿਆ ਅਤੇ ਫੁੱਲਾਂ ਦੀ ਰਿਕਾਰਡ ਪੈਦਾਵਾਰ ਲਈ ਜਾਣੇ ਜਾਂਦੇ ਹਨ ਅਤੇ ਉਨਾਂਨੂੰ ਇਸ ਖਿੱਤੇ ਵਿਚ ਪਾਏ ਯੋਗਦਾਨ ਲਈ ਸਨਮਾਨ੍ਹ ਮਿਲਣਾ ਸੱਚਮੁੱਚ ਪੰਜਾਬੀ ਭਾਈਚਾਰੇ ਲਈ ਵੱਡੇ ਮਾਣ ਵਾਲੀ ਗੱਲ ਹੈ ਇਸ ਮੌਕੇ ਪਹੁੱਚੇ ਹੋਏ ਵੱਖ ਵੱਖ ਅਦਾਰਿਆਂ ਦੇ ਸੰਚਾਲਿਕਾਂ ਤੋਂ ਇਲਾਵਾ ਭਾਈ ਹਰਭਜਨ ਸਿੰਘ , ਰਾਜਵਿੰਦਰ ਸਿੰਘ (ਫਤਿਹਪੁਰ) ਵੱਲੋ ਪੰਜਾਬੀ ਭਾਈਚਾਰੇ ਦਾ ਸਨਮਾਨ੍ਹ ਵਧਾਉਣ ਲਈ ਜਸਵਿੰਦਰ ਸਿੰਘ ਢਿੱਲੋ ਅਤੇ ਉਨਾਂ ਦੀ ਟੀਮ ਮੈਨਜਮੈਂਟ ਨੂੰ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਆਖਿਆ ਗਿਆ ।