ਚਾਰਜ ਕੀਤੇ ਵੱਡੀ ਗਿਣਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ
ਬਰੈਂਪਟਨ (ਬਿਊਰੋ ਰਿਪੋਰਟ)ਬਰੈਂਪਟਨ ਦੇ ਵੱਡੇ ਟਰੈਂਨਟੀ ਮਾਲ ਵਿੱਚ ਬੀਤੀ ਰਾਤ ਪੀਲ ਪੁਲਿਸ ਵੱਡੀ ਕਾਰਵਾਈ ਕੀਤੀ ਗਈ ।ਸੂਚਨਾ ਮੁਤਾਬਿਕ ਤਕਰੀਬਨ 350 ਵਿਅਕਤੀਆਂ ਦੀ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ।ਜਿਸ ਵਿੱਚ ਬਹੁਤ ਵਿਅਕਤੀਆਂ ਦੇ ਵੱਡੇ ਚਾਰਜ ਲਾਏ ਗਏ ਤੇ ਵੱਡੇ ਜੁਰਮਾਨੇ ਕੀਤੇ ਗਏ । ਸ਼ਹਿਰ ਦੇ ਨਾਗਰਿਕਾਂ ਵੱਲੋਂ ਇਸ ਪਲਾਜੇ ਵਿੱਚ ਲੜਾਈਆਂ ,ਗੱਡੀਆਂ ਦੀਆਂ ਚੀਕਾਂ ,ਮਰਵਾ ਕੇ ਵਾਤਾਵਰਣ ਖਰਾਬ ਕੀਤਾ ਜਾਦਾਂ ਸੀ ।ਪਤਾ ਲੱਗਾ ਵੱਡੀ ਗਿਣਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹੈ ।ਇਸਤੋਂ ਇਲਾਵਾ ਟੋਰਾਂਟੋ ਇਲਾਕੇ ਵਿੱਚ ਕੈਸ ਤੇ ਕੰਮ ਕਰਨ ਵਾਲਿਆਂ ਤੇ ਵੀ ਵੱਡੀ ਗਿਣਤੀ ਵਿੱਚ ਛਾਪੇ ਮਾਰੇ ਜਾ ਰਹੇ ਹਨ । ਇਸ ਮਾਲ ਦੇ ਪਾਰਕਿੰਗ ਮੁੱਦਿਆਂ ਬਾਰੇ ਪੀਲ ਪੁਲਿਸ ਵਲੋ ਤੁਰੰਤ ਅਪਡੇਟ ਜਾਰੀ ਕੀਤੀ ਗਈ ਜਿਸਨੂੰ ਅਸੀਂ ਸਾਂਝੀ ਕਰ ਰਹੇ ਹਾਂ।