ਮਿਲਾਨ (ਦਲਜੀਤ ਮੱਕੜ) ਜਿੱਥੇ ਆਏ ਦਿਨ ਪੰਜਾਬੀਆਂ ਦੇ ਵਿਦੇਸ਼ਾਂ ਦੇ ਵਿੱਚ ਸਫਲਤਾ ਦੇ ਗੱਡੇ ਝੰਡੇ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਵਿਦੇਸ਼ਾਂ ਦੇ ਵਿੱਚ ਦੀਆਂ ਮੌਤਾਂ ਦਾ ਜ਼ਿਕਰ ਵੀ ਕਈ ਸਮੇਂ ਤੋਂ ਚੰਝੋੜ ਕੇ ਰੱਖ ਰਿਹਾ ਹੈ। ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਵੀ ਪੰਜਾਬੀ ਨੌਜਵਾਨ ਜਿਸ ਦੀ ਉਮਰ 47 ਸਾਲ ਦੱਸੀ ਜਾ ਰਹੀ ਹੈ ਦਾ ਕਤਲ ਕਰ ਦਿੱਤਾ ਗਿਆ। ਬੀਤੀ ਰਾਤ ਤਕਰੀਬਨ 9 ਵਜੇ ਬਰੇਸ਼ੀਆ ਦੇ ਵੀਆ ਮਿਲਾਨੋ ਵਿਖੇ ਕਾਰ ਪਾਰਕਿੰਗ ਦੇ ਵਿੱਚ ਇਹ ਨੌਜਵਾਨ ਮੌਜੂਦ ਸੀ ਜਿੱਥੇ ਦੋ ਅਣਪਛਾਤੇ ਵਿਅਕਤੀਆਂ ਦੁਆਰਾ ਇਸ ਦਾ ਤੇਜਦਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਜਾਰੀ ਹੈ। ਦਸਿਆ ਜਾ ਰਿਹਾ ਹੈ ਕਿ ਅਣਪਛਾਤੇ ਵਿਅਕਤੀ ਕਤਲ ਕਰਨ ਉਪਰੰਤ ਕਾਰ ਰਾਹੀਂ ਦੌੜਨ ਵਿੱਚ ਸਫਲ ਹੋ ਗਏ। ਇਥੇ ਇਹ ਵੀ ਦੱਸਣ ਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਵਿਦੇਸ਼ ਦੇ ਵਿੱਚ ਆਪਸੀ ਰੰਜਿਸ਼ ਜਾਂ ਹੋਰਨਾਂ ਘਟਨਾਵਾਂ ਦੇ ਚਲਦਿਆਂ ਪੰਜਾਬੀ ਦਾ ਕਤਲ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਆਪਸੀ ਰੰਜਿਸ਼ਾਂ ਜਾਂ ਹੋਰਨਾਂ ਕਾਰਨਾਂ ਦੇ ਚਲਦਿਆਂ ਪੰਜਾਬੀਆਂ ਦੇ ਕਤਲ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ।