-ਪਰਿਵਾਰ ਦੇ ਕਹਿਣ ਉਤੇ ਕਰੋਨਾ ਟੈਸਟ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ, ਰਿਪੋਰਟ ਦਾ ਇੰਤਜ਼ਾਰ

ਚੰਡੀਗੜ੍ਹ, 15 ਅਪ੍ਰੈਲ (ਕੁਲਦੀਪ ਚਾਵਲਾ)-ਚੰਡੀਗੜ੍ਹ ਦੈ ਸੈਕਟਰ-16 ਦੇ ਜਨਰਲ ਹਸਪਤਾਲ ਵਿਚ ਇੱਕ 60 ਸਾਲਾਂ ਬੀਪੀ ਤੇ ਸ਼ੂਗਰ ਦੇ  ਮਰੀਜ਼ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਸੈਕਟਰ-37 ਦੇ ਰਹਿਣ ਵਾਲੇ ਇਸ ਵਿਅਕਤੀ ਨੂੰ ਬੀਪੀ, ਸ਼ੂਗਰ ਦੀ ਬਿਮਾਰੀ ਕਾਰਨ ਤਕਲੀਫ ਦੇ ਚੱਲਦੇ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ 14 ਅਪ੍ਰੈਲ ਨੂੰ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਵਲੋਂ ਮਰੀਜ਼ ਨੂੰ ਬੀਤੀ ਰਾਤ 9:44 ਵਜੇ ਮ੍ਰਿਤਕ ਕਰਾਰ ਦਿੱਤਾ ਗਿਆ ਸੀ। ਡਾਕਟਰਾਂ ਮੁਤਾਬਕ ਮਰੀਜ਼ ਨੂੰ ਨਾ ਤਾਂ ਤੇਜ਼ ਬੁਖਾਰ ਅਤੇ ਖੰਘ ਦੇ ਲੱਛਣ ਸਨ ਅਤੇ ਨਾ ਹੀ ਉਸਦੀ ਕੋਈ ਟਰੈਵਲ ਹਿਸਟਰੀ ਪਾਈ ਗਈ ਸੀ। ਇਹ ਵੀ ਪਤਾ ਲੱਗਿਆ ਹੈ ਕਿ ਇਹ ਮਰੀਜ਼ ਕਿਸੇ ਕਰੋਨਾ ਪੀੜਤ ਦੇ ਸੰਪਰਕ ਵਿਚ ਆਇਆ ਪਾਇਆ ਗਿਆ। ਪ੍ਰੰਤੂ ਫੇਰ ਵੀ ਪਰਿਵਾਰਕ ਮੈਂਬਰਾਂ ਦੇ ਕਹਿਣ ਉਤੇ ਇਸ ਦੇ ਸੈਂਪਲ ਲੈ ਕੇ ਟੈਸਟ ਲਈ ਭੇਜ ਦਿੱਤੇ ਗਏ ਹਨ।