ਨਿਊਯਾਰਕ (ਰਾਜ ਗੋਗਨਾ)- ਦੁਨੀਆ ਭਰ ‘ਚ ਕੋਰੋਨਾ ਮਹਾਮਾਰੀ ਤੋਂ ਬਾਅਦ ਪਾਲਤੂ ਜਾਨਵਰਾਂ ਦੀ ਗਿਣਤੀ ‘ਚ ਹੌਲੀ-ਹੌਲੀ ਵਾਧਾ ਹੋਇਆ ਹੈ। ਇੱਕ ਸਰਵੇਖਣ ਦੇ ਮੁਤਾਬਕ ਅਮਰੀਕਾ ਵਿੱਚ ਲਗਭਗ 60 ਫੀਸਦੀ ਲੋਕ ਪਾਲਤੂ ਜਾਨਵਰ ਰੱਖਦੇ ਹਨ। ਇਸ ਦੌਰਾਨ ਪੈਨਸਿਲਵੇਨੀਆ ਅਮਰੀਕਾ ਤੋਂ ਇਕ ਪਾਲਤੂ ਕੁੱਤੇ ਦਾ ਅਜੀਬ ਕਿਸਮ ਦਾ ਮਾਮਲਾ ਸਾਹਮਣੇ ਆਇਆ ਹੈ।ਅਤੇ ਪਾਲਤੂ ਕੁੱਤੇ ਦੇ ਨੋਟ ਨਿਗਲਣ ਤੋਂ ਬਾਅਦ ਮਾਲਕ ਕਾਫੀ ਪਰੇਸ਼ਾਨ ਹੋ ਗਿਆ। ਇਕ ਰਿਪੋਰਟ ਦੇ ਮੁਤਾਬਕ ਅਮਰੀਕਾ ਦੇ ਪੈਨਸਿਲਵੇਨੀਆ ਦੇ ਰਹਿਣ ਵਾਲੇ ਕਲੇਟਨ ਅਤੇ ਕੈਰੀ ਲਾਅ ਨਾਂ ਦੇ ਜੋੜੇ ਦੇ ਘਰੋਂ ਅਚਾਨਕ 4000 ਡਾਲਰ ਯਾਨੀ ਬਣਦੀ ਭਾਰਤੀ ਕਰੰਸੀ ਕਰੀਬ 3.50 ਲੱਖ ਰੁਪਏ ਗਾਇਬ ਹੋ ਗਏ। ਜਦੋਂ ਪਤੀ-ਪਤਨੀ ਨੇ ਘਰ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਉਨ੍ਹਾਂ ਦੇ ਪਾਲਤੂ ਕੁੱਤੇ ਨੇ ਡਾਲਰ ਖਾ ਲਏ ਹਨ। ਘਬਰਾਏ ਹੋਏ ਪਤੀ-ਪਤਨੀ ਤੁਰੰਤ ਹੀ ਕੁੱਤੇ ਨੂੰ ਡਾਕਟਰ ਕੋਲ ਲੈ ਗਏ। ਇਸ ਦੌਰਾਨ ਉਸ ਨੇ ਬੈਂਕ ਨੂੰ ਫੋਨ ਕਰਕੇ ਡਾਲਰਾਂ ਬਾਰੇ ਜਾਣਕਾਰੀ ਹਾਸਲ ਕੀਤੀ। ਬੈਂਕ ਕਰਮਚਾਰੀ ਮੁਤਾਬਕ ਸੀਰੀਅਲ ਨੰਬਰ ਮਿਲਣ ਤੋਂ ਬਾਅਦ ਡਾਲਰ ਬੈਂਕ ‘ਚ ਜਮ੍ਹਾ ਕਰਵਾਏ ਜਾ ਸਕਦੇ ਹਨ। ਪਾਲਤੂ ਕੁੱਤੇ ਦੇ ਮਾਲਿਕ ਪਤੀ-ਪਤਨੀ ਦੀ ਸ਼ਿਕਾਇਤ ਸੁਣ ਕੇ ਡਾਕਟਰ ਨੇ ਕੁੱਤੇ ਨੂੰ ਪੇਟ ਸਾਫ਼ ਕਰਨ ਦੀ ਦਵਾਈ ਦਿੱਤੀ। ਜਿਸ ਤੋਂ ਬਾਅਦ ਕੁੱਤੇ ਨੇ ਡਾਲਰ ਕਲੀਅਰ ਕਰ ਦਿੱਤੇ। ਜਾਣਕਾਰੀ ਅਨੁਸਾਰ ਉਸ ਕੋਲੋਂ ਭਾਰਤੀ ਬਣਦੀ ਕਰੰਸੀ ਕਰੀਬ 2ਲੱਖ 95 ਹਜ਼ਾਰ ਦੀ ਇਹ ਰਕਮ ਹੈ।