ਨਿਊਜਰਸੀ :- ਅਮਰੀਕਾ ਦੇ ਨਿਊਜਰਸੀ ਸੂਬੇ ਦੀ ਮਰਸਰ ਕਾਉਂਟੀ ਦੇ ਇਕ ਮੋਟਲ ਤੋਂ 500,000 ਡਾਲਰ ਦੀ ਕੋਕੀਨ ਬਰਾਮਦ ਕੀਤੀ ਗਈ ਹੈ। ਅਤੇ 4 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਜੇਲ ਵਿੱਚ ਬੰਦ ਕਰ ਦਿੱਤਾ ਗਿਆ ਹੈ।ਲਾਰੈਂਸ ਟਾਊਨਸ਼ਿਪ, ਨਿਊਜਰਸੀ ਦੀ ਪੁਲਿਸ ਨੇ ਜਦੋਂ ਉਨ੍ਹਾਂ ਨੂੰ ਇੱਕ ਮਹੀਨੇ ਦੀ ਲੰਬੀ ਜਾਂਚ ਤੋਂ ਬਾਅਦ ਨਿਊਜਰਸੀ ਦੀ ਮਰਸਰ ਕਾਉਂਟੀ ਵਿੱਚ ਛਾਪਾ ਮਾਰਿਆ ਤਾਂ ਉਹਨਾਂ ਪਾਸੋ ਲਗਭਗ 500,000 ਡਾਲਰ ਦੀ ਕੋਕੀਨ ਬਰਾਮਦ ਕੀਤੀ ਗਈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਵਿਲੀਅਮ ਐਡਰੋਵਰ ਰੋਡਰਿਗਜ਼, ਮੈਨੂਅਲ ਕਾਸਤਰੋ ਵੇਲਾਜ਼ਕੁਏਜ਼, ਜੈਮੀ ਐਸੀਵੇਡੋ-ਕੋਰੇਆ ਅਤੇ ਏਲਵਿਨ ਪੇਰੇਜ਼-ਮੇਡੀਨਾ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮਰਸਰ ਕਾਉਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਡੀਈਏ ਟਿਪ ‘ਤੇ ਕਾਰਵਾਈ ਕੀਤੀ ਜਿਸ ਕਾਰਨ ਉਹ ਨਿਊਜਰਸੀ ਦੇ ਲਾਰੈਂਸ ਟਾਊਨਸ਼ਿਪ ਵਿੱਚ ਇੱਕ ਮੋਟਲ 6 ਵੱਲ ਨੂੰ ਗਏ।ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੋਟਲ 6 ਦੇ ਕਮਰੇ ਵਿੱਚ 5.1 ਕਿਲੋਗ੍ਰਾਮ ਪਾਊਡਰ ਕੋਕੀਨ ਬਰਾਮਦ ਕੀਤੀ, ਜਿਸਦੀ ਕੀਮਤ ਲਗਭਗ 500,000 ਡਾਲਰ ਦੇ ਕਰੀਬ ਹੈ।ਸਾਰੇ ਚਾਰ ਸ਼ੱਕੀ ਹੁਣ ਕਈ ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।