ਮਿਲਾਨ ਇਟਲੀ (ਦਲਜੀਤ ਮੱਕੜ) ⁠- ਇਟਲੀ ਦੀ ਰਾਜਧਾਨੀ ਰੋਮ ਦੇ ਨਾਲ ਲੱਗਦੇ ਹਸਪਤਾਲ ਵਿਚ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਉਥੇ ਦਾਖਲ ਹੋਰ 200 ਮਰੀਜ਼ਾਂ ਨੂੰ ਹੋਰ ਥਾਵਾਂ ਤੇ ਤਬਦੀਲ ਕਰਨਾ ਪਿਆ ਹੈ ।
ਤੀਵੋਲੀ ਸ਼ਹਿਰ ਦੇ ਮੇਅਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਵਿੱਚ ਦਾਖਲ ਮਰੀਜ਼ਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਦੂਜੇ ਹਸਪਤਾਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ। ਬਿਆਨ ਅਨੁਸਾਰ, ਘੱਟ ਗੰਭੀਰ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਤੋਂ ਤਬਦੀਲ ਕਰਨ ਤੋਂ ਪਹਿਲਾਂ ਸਿਵਲ ਬਾਡੀ ਦੇ ਜਿਮਨੇਜ਼ੀਅਮ ਵਿੱਚ ਰੱਖਿਆ ਗਿਆ। ਫਾਇਰ ਵਿਭਾਗ ਦੇ ਬਿਆਨ ਮੁਤਾਬਕ ਅੱਗ ਦੀ ਘਟਨਾ ਸ਼ੁੱਕਰਵਾਰ ਸਥਾਨਿਕ ਟਾਇਮ ਮੁਤਾਬਿਕ ਰਾਤ ਦੇ 10 ਵਜੇ ਤੋ ਬਾਅਦ ਲੱਗੀ ਸੀ ਅੱਗ ‘ਤੇ ਕਾਬੂ ਪਾਉਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਸੀ।
ਦੱਸਣਯੋਗ ਹੈ ਕਿ ਹਸਪਤਾਲ ਵਿਚ ਦਾਖਿਲ ਮਰੀਜ਼ਾਂ ਵਿਚ ਬਹੁ ਗਿਣਤੀ ਨਵ ਜੰਮੇ ਬੱਚੇ ਵੀ ਮੌਜੂਦ ਸਨ ਜਿੰਨਾਂ ਨੂੰ ਰੋਮ ਦੇ ਨੇੜਲੇ ਹਸਪਤਾਲਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਗੰਭੀਰਤਾ ਨਾਲ ਜਾਂ ਕੀਤੀ ਜਾ ਰਹੀ ਹੈ