ਅਮਰੀਕਾ ’ਚ ਭਾਰਤੀ ਪਰਵਾਰ ਨਾਲ ਵਾਪਰੀ ਹੌਲਨਾਕ ਵਾਰਦਾਤ
ਨਿਊ ਜਰਸੀ : ਅਮਰੀਕਾ ਦੇ ਨਿਊ ਜਰਸੀ ਸੂਬੇ ਵਿਚ ਚਾਰ ਜੀਆਂ ਵਾਲੇ ਭਾਰਤੀ ਪਰਵਾਰ ਦਾ ਕਥਿਤ ਤੌਰ ’ਤੇ ਕਤਲ ਕਰ ਦਿਤਾ ਗਿਆ। ਪੁਲਿਸ ਵੱਲੋਂ ਡੂੰਘਾਈ ਨਾਲ ਕੀਤੀ ਪੜਤਾਲ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਤੇਜ ਪ੍ਰਤਾਪ ਸਿੰਘ ਨੇ ਪਤਨੀ ਸੋਨਲ ਪਰਿਹਾਰ ਅਤੇ ਦੋ ਬੱਚਿਆਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਮਗਰੋਂ ਖੁਦਕੁਸ਼ੀ ਕਰ ਲਈ।
ਤੇਜ ਪ੍ਰਤਾਪ ਸਿੰਘ ਅਤੇ ਸੋਨਲ ਪਰਿਹਾਰ ਆਈ.ਟੀ. ਸੈਕਟਰ ਵਿਚ ਕੰਮ ਕਰਦੇ ਸਨ ਅਤੇ ਕਿਸੇ ਕਿਸਮ ਦੀ ਕੋਈ ਆਰਥਿਕ ਸਮੱਸਿਆ ਸਾਹਮਣੇ ਨਹੀਂ ਆਈ। ਇਸ ਹੌਲਨਾਕ ਵਾਰਦਾਤ ਬਾਰੇ ਉਸ ਵੇਲੇ ਪਤਾ ਲੱਗਾ ਜਦੋਂ ਗੁਆਂਢੀਆਂ ਨੇ ਭਾਰਤ ਪਰਵਾਰ ਦੀਆਂ ਸਰਗਰਮੀਆਂ ਨਾ ਦੇਖਆਂ ਅਤੇ ਪੁਲਿਸ ਨੂੰ ਫੋਨ ਕਰ ਦਿਤਾ।
ਪਤੀ ਵੱਲੋਂ ਪਤਨੀ ਅਤੇ ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦਾ ਸ਼ੱਕ
ਬੱਚਿਆਂ ਦੀ ਉਮਰ 10 ਸਾਲ ਤੇ 6 ਸਾਲ ਦੱਸੀ ਜਾ ਰਹੀ ਹੈ ਜੋ ਵੱਖ ਵੱਖ ਸਕੂਲਾਂ ਵਿਚ ਪੜ੍ਹਦੇ ਸਨ।