ਵਿਦੇਸ਼ੀ ਧਰਤੀ ਤੋਂ ਲਗਾਤਾਰ ਦੁਖਦ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪੰਜਾਬ ਦੇ ਜਿਆਦਾਤਰ ਨੌਜਵਾਨਾਂ ਦਾ ਸੁਪਨਾ ਵਿਦੇਸ਼ ਜਾ ਕੇ ਆਪਣਾ ਭਵਿੱਖ ਬਿਹਤਰ ਬਣਾਉਣ ਦਾ ਹੈ। ਪਰ ਇਹ ਸੁਪਨਾ ਕਿਸੇ ਕਿਸੇ ਨੌਜਵਾਨ ਦਾ ਹੀ ਪੂਰਾ ਹੋ ਪਾਉਂਦਾ ਹੈ। ਅਜਿਹੀ ਹੀ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਜਿੱਥੇ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਹੈ।
ਮਿਲੀ ਖਬਰ ਮੁਤਾਬਕ ਕੈਨੇਡਾ ਦੇ ਬਰੰਪਟਨ ਵਿਚ ਸੜਕ ਹਾਦਸੇ ਵਿਚ 3 ਵਿਦਿਆਰਥੀਆਂ ਦੀ ਮੌਤ ਹੋ ਗਈ। ਘਟਨਾ ਦੇਰ ਰਾਤ ਲਗਭਗ ਡੇਢ ਵਜੇ ਚਿੰਗੁਪਈ ਰੋਜ ਦੇ ਬੋਰਵੈਡ ਡਰਾਈਵ ਕੋਲ ਵਾਪਰੀ। ਮ੍ਰਿਤਕਾਂ ਦੀ ਪਛਾਣ ਰਿਤਿਕ, ਰੋਹਨ ਛਾਬੜਾ ਤੇ ਗੌਰਵ ਵਜੋਂ ਹੋਈ ਹੈ। ਪੁਲਿਸ ਮੁਤਾਬਕ ਕਾਰ ਵਿਚ 3 ਵਿਦਿਆਰਥੀ ਸਵਾਰ ਸਨ। ਖੰਭੇ ਨਾਲ ਟਕ.ਰਾਈ ਕਾਰ ਦੇ ਪਰਖੱਚੇ ਉਡ ਗਏ। ਗੰਭੀਰ ਹਾਲਤ ਵਿਚ ਜ਼ਖਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੋਸ਼ਿਸ਼ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਤਿੰਨਾਂ ਨੇ ਦਮ ਤੋੜ ਦਿੱਤਾ। ਦੱਸ ਦੇਈਏ ਕਿ ਤਿੰਨੋਂ ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਸੀ। ਹਾਦਸੇ ਵਿਚ ਮਰਨ ਵਾਲੇ ਤਿੰਨੋਂ ਹੀ ਸੈਲੂਨ ਵਿਚ ਪਾਰਟ ਟਾਈਮ ਜੌਬ ਕਰਦੇ ਸਨ।