ਆਸਟ੍ਰੇਲੀਆ ਵਿੱਚ ਪੰਜਾਬ ਦੇ 3 ਲੋਕਾਂ ਦੀ ਮੌ.ਤ ਹੋ ਗਈ। ਤਿੰਨੋਂ ਇੱਕ ਹੀ ਪਰਿਵਾਰ ਨਾਲ ਸਬੰਧਿਤ ਸਨ। ਇਹ ਫਿਲਿਪ ਆਈਲੈਂਡ ਵਿੱਚ ਘੁੰਮਣ ਪਹੁੰਚੇ ਸਨ। ਇੱਥੇ ਸਮੁੰਦਰ ਕਿਨਾਰੇ ਨਹਾਉਂਦੇ ਹੋਏ ਲਹਿਰਾਂ ਵਿੱਚ ਰੁੜ੍ਹ ਗਏ। ਜਿਸ ਵਿੱਚੋਂ 3 ਲੋਕਾਂ ਦੀ ਮੌ.ਤ ਹੋ ਗਈ ਤੇ ਇੱਕ ਨੂੰ ਬਚਾ ਲਿਆ ਗਿਆ। ਮ੍ਰਿ.ਤਕਾਂ ਵਿੱਚ ਫਗਵਾੜਾ ਦੇ ਨਾਲ ਸਬੰਧਿਤ ਮਹਿਲਾ ਵੀ ਸ਼ਾਮਿਲ ਹੈ। ਉਸਦੀ ਪਹਿਚਾਣ ਰੀਮਾ ਸੋਂਧੀ ਵਜੋਂ ਹੋਈ ਹੈ। ਮਹਿਲਾ ਦੇ ਪਰਿਵਾਰਕ ਮੈਂਬਰ ਦੀਪਕ ਸੋਂਧੀ ਨੇ ਕਿਹਾ ਕਿ ਉਸਦੀ ਭਾਬੀ ਰੀਮਾ ਸੋਂਧੀ ਤੇ ਭਰਾ ਸੰਜੀਵ ਸੋਂਧੀ ਛੁੱਟੀਆਂ ਮਨਾਉਣ ਲਈ ਆਸਟ੍ਰੇਲੀਆ ਵਿੱਚ ਰਿਸ਼ਤੇਦਾਰਾਂ ਦੇ ਕੋਲ ਗਏ ਸਨ। ਵੀਰਵਾਰ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰੀਮਾ ਦੀ ਪਾਣੀ ਵਿੱਚ ਡੁੱ.ਬਣ ਕਾਰਨ ਮੌ.ਤ ਹੋ ਗਈ ਹੈ। ਦੀਪਕ ਸੋਂਧੀ ਨੇ ਦੱਸਿਆ ਕਿ ਘਟਨਾ ਦੇ ਸਮੇਂ ਰੀਮਾ ਦੇ ਨਾਲ ਉਨ੍ਹਾਂ ਦਾ ਭਰਾ ਸੰਜੀਵ ਵੀ ਮੌਜੂਦ ਸੀ। ਸੰਜੀਵ ਪਾਣੀ ਵਿੱਚ ਡੁੱਬਣ ਤੋਂ ਵਾਲ-ਵਾਲ ਬਚ ਗਿਆ।
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ 24 ਜਨਵਰੀ ਦੀ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਕਰੀਬ ਤਿੰਨ ਵਜੇ ਫਿਲਿਪ ਆਈਲੈਂਡ ‘ਤੇ ਲੋਕਾਂ ਦੇ ਡੁੱ.ਬਣ ਦੀ ਸੂਚਨਾ ਮਿਲੀ। ਸੂਚਨਾ ਮਿਲਣ ‘ਤੇ ਬਚਾਅ ਟੀਮ ਮੌਕੇ ‘ਤੇ ਪਹੁੰਚੀ। ਟੀਮ ਨੇ ਤਿੰਨ ਮਹਿਲਾਵਾਂ ਤੇ ਇੱਕ ਵਿਅਕਤੀ ਨੂੰ ਪਾਣੀ ਤੋਂ ਕੱਢਿਆ। ਇਸ ਤੋਂ ਬਾਅਦ ਸਾਰਿਆਂ ਨੂੰ ਸੀਪੀਆਰ ਦੇ ਕੇ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਤਿੰਨਾਂ ਨੂੰ ਮੌਕੇ ‘ਤੇ ਮ੍ਰਿ.ਤਕ ਐਲਾਨ ਦਿੱਤਾ ਗਿਆ।