ਨਵੀਂ ਦਿੱਲੀ, 8 ਫਰਵਰੀ

ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਕੋ-ਵਿਨ ਪੋਰਟਲ ’ਤੇ ਉਪਲਬਧ ਜਾਣਕਾਰੀ ਅਨੁਸਾਰ 2 ਫਰਵਰੀ ਤਕ ਦੇਸ਼ ਵਿੱਚ ਕੋਵਿਡ ਰੋਕੂ ਟੀਕੇ ਦੀਆਂ 28,22,459 ਖੁਰਾਕਾਂ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ। ਸਿਹਤ ਰਾਜ ਮੰਤਰੀ ਪ੍ਰਵੀਨ ਪਵਾਰ ਨੇ ਇਕ ਪ੍ਰਸ਼ਨ ਦੇ ਉੱਤਰ ਵਿੱਚ ਰਾਜ ਸਭਾ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 16,53,768 ਗਰਭਵਤੀ ਔਰਤਾਂ ਨੂੰ ਕੋਵਿਡ ਰੋਕੂ ਖੁਰਾਕ ਦੀ ਪਹਿਲੀ ਡੋਜ਼ ਦਿੱਤੀ ਗਈ ਹੈ ਜਦੋਂ ਕਿ 11,68,691 ਔਰਤਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।