ਸਟਾਰ ਨਿਊਜ਼:- ਬਰੈਂਪਟਨ ਸ਼ਹਿਰ ਕਈ ਸਾਲਾਂ ਤੋਂ ਪੋਸਟ ਸਕੈਂਡਰੀ ਪੜ੍ਹਾਈ ਨੂੰ ਪਹਿਲ ਦੇ ਅਧਾਰ ‘ਤੇ ਉਤਸ਼ਾਹਿਤ ਕਰਦਾ ਆ ਰਿਹਾ ਹੈ। ਪਰ ਬਰੈਂਪਟਨ ਦੇ ਕੱੁਝ ਕੌਂਸਲਰ ਹੁਣ ਇਹ ਸਵਾਲ ਉਠਾ ਰਹੇ ਹਨ ਕਿ ਇਨ੍ਹਾਂ ਵਿੱਦਿਆਰਥੀਆਂ ਦੇ ਰਹਿਣ ਦਾ ਇੰਤਜ਼ਾਮ ਕਿਵੇਂ ਅਤੇ ਕਿੱਥੇ ਹੋਵੇਗਾ। ਬਰੈਂਪਟਨ ਕੈਨੇਡਾ ਦਾ ਨੌਵਾਂ ਵੱਡਾ ਸ਼ਹਿਰ ਹੈ। ਜਿੱਥੇ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਵਿੱਦਿਆਰਥੀ ਹਰ ਸਾਲ ਆਉਂਦੇ ਹਨ। ਵਾਰਡ 2 ਅਤੇ 6 ਦੇ ਕੌਂਸਲਰ ਮਾਈਕਲ ਪਲਾਸ਼ੀ ਅਤੇ ਵਾਰਡ 9 ਅਤੇ 10 ਤੋਂ ਰਿਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵਲੋਂ 6 ਅਗਸਤ ਦੀ ਕੌਂਸਲ ਮੀਟਿੰਗ ਵਿੱਚ ਇਹ ਸਵਾਲ ਉਠਾਏ ਗਏ। ਇਸੇ ਮੀਟਿੰਗ ਵਿੱਚ ਕੌਂਸਲ ਨੇ ਅਲਗੋਮਾ ਯੂਨੀਵਰਸਿਟੀ ਲਈ $7[3 ਮਿਲੀਅਨ ਦੀ ਫੰਡਿੰਗ ਨੂੰ ਹਰੀ ਝੰਡੀ ਦਿੱਤੀ ਹੈ। ਜਿਸ ਵਿੱਚ 2023 ਤੱਕ ਬਰੈਂਪਟਨ ਡਾਊਨ ਟਾਊਨ ਵਿੱਚ ਇਸ ਯੂਨੀਵਰਸਿਟੀ ਦਾ ਪਸਾਰ ਕੀਤਾ ਜਾਵੇਗਾ ਜਿੱਥੇ 500 ਤੋਂ 1000 ਵਿੱਦਿਆਰਥੀ ਸਿੱਖਿਆ ਲੈ ਸਕਣਗੇ। ਇਸੇ ਤਰ੍ਹਾਂ ਭਾਵੇਂ ਰਾਇਅਰਸਨ ਯੂਨੀਵਰਸਿਟੀ ਅਜੇ ਬਰੈਂਪਟਨ ਵਿੱਚ ਨਹੀਂ ਆਉਣੀ, ਪਰ ਉਸ ਨਾਲ ਸਬੰਧਤ ਚੈਂਗ ਸਕੂਲ ਆਫ਼ ਕੰਟੀਨਿਊਇੰਗ ਐਜੂਕੇਸ਼ਨ ਆਪਣੀ ਹੋਂਦ ਜ਼ਰੂਰ ਰੱਖੀ ਹੋਈ ਹੈ। ਪਰ ਸ਼ੈਰੀਡਨ ਕਾਲਜ ਦੇ ਡੇਵਿਸ ਕੈਂਪਸ ਵਿੱਚ ਹਰ ਸਾਲ 12,000 ਦੇ ਕਰੀਬ ਵਿਿੱਦਆਰਥੀ ਆਉਂਦੇ ਹਨ ਅਤੇ ਸਾਰੇ ਬਰੈਂਪਟਨ ਵਿੱਚ ਹੀ ਰਹਿਣਾ ਚਾਹੁੰਦੇ ਹਨ ਜਿਸ ਲਈ ਰੈਣ ਬਸੇਰਾ ਲੱਭਣ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਾਈਕਲ ਪਲਾਸ਼ੀ ਦਾ ਕਹਿਣਾ ਹੈ ਕਿ ਚੋਣਾਂ ਸਮੇਂ ਜਦੋਂ ਅਸੀਂ ਲੋਕਾਂ ਦੇ ਘਰ ਡੋਰ ਨੌਕਿੰਗ ਲਈ ਜਾਂਦੇ ਹਾਂ ਉਦੋਂ ਪਤਾ ਲੱਗਦਾ ਕਿ ਇੱਕ ਘਰ ਵਿੱਚ 15 ਜਾਂ 17 ਅੰਤਰਰਾਸ਼ਟਰੀ ਵਿੱਦਿਆਰਥੀ ਰਹਿ ਰਹੇ ਹਨ। ਕੌਂਸਲਰ ਗੁਰਪ੍ਰੀਤ ਢਿੱਲੋਂ ਵੀ ਮਾਈਕਲ ਪਲਾਸ਼ੀ ਵਲੋਂ ਉਠਾਏ ਮੱੁਦੇ ਨਾਲ ਸਹਿਮਤ ਹਨ ਉਨ੍ਹਾਂ ਦਾ ਵੀ ਇਹੀ ਕਹਿਣਾ ਹੈ। ਉਨ੍ਹਾਂ ਵੀ ਦੱਸਿਆ ਕਿ ਇੱਕ ਘਰ ਵਿੱਚ 25 ਅੰਤਰਰਾਸ਼ਟਰੀ ਵਿੱਦਿਆਰਥੀ ਰਹਿੰਦੇ ਦੇਖੇ ਹਨ ਅਤੇ ਰਹਿਣ ਸਹਿਣ ਦਾ ਪੱਧਰ ਵੀ ਠੀਕ ਨਹੀਂ ਸੀ। ਇਨ੍ਹਾਂ ਘਰਾਂ ਦੇ ਮਾਲਕਾਂ ਨੇ ਰਸੋਈ ਵਿੱਚ ਵੀ ਕਮਰੇ ਬਣਾਏ ਹੋਏ ਹਨ। ਅਸੀਂ ਜਿੰਨੇ ਵੀ ਵਿੱਦਿਆਰਥੀ ਲਿਆ ਰਹੇ ਹਾਂ ਮਸਲਾ ਉਨ੍ਹਾਂ ਦੇ ਰਹਿਣ ਦਾ ਹੈ ਉਨ੍ਹਾਂ ਲਈ ਰਹਾਈਸ਼ ਦਾ ਪ੍ਰਬੰਧ ਕਿਵੇਂ ਕਰਨਾ ਹੈ।
ਸਿਟੀ ਦੇ ਅੰਤਰਿਮ ਸੀਏE ਜੋ ਪਿਟੈਰੀ ਦਾ ਕਹਿਣਾ ਹੈ ਜਦੋਂ ਡੱਗ ਫੋਰਡ ਸਰਕਾਰ ਨੇ ਪਿਛਲੀ ਲਿਬਰਲ ਸਰਕਾਰ ਵਲੋਂ ਰਾਈਅਰਸਨ ਯੂਨੀਵਰਸਿਟੀ ਲਈ ਪਾਸ ਕੀਤੇ ਫੰਡ ਰੋਕ ਦਿੱਤੇ ਸਨ ਤਾਂ ਸਿਟੀ ਨੇ ਨਵੇਂ ਵਿੱਦਿਆਰਥੀਆਂ ਦੇ ਰਹਿਣ ਸਹਿਣ ਅਤੇ ਆਉਣ ਜਾਣ ਸਬੰਧੀ ਕੀਤੀ ਜਾਣ ਵਾਲੀ ਸਟਡੀ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਸੀ। ਪਰ ਗ਼ਰੈਕਨੂੰਨੀ ਢੰਗ ਕਿਰਾਏ ਤੇ ਘਰ ਦੇਣਾ ਅਤੇ ਉਨ੍ਹਾਂ ਵਿੱਚ ਵਿੱਦਿਆਰਥੀਆਂ ਦੀ ਭਰਮਾਰ ਇਹ ਮੱੁਦਾ ਸਿਟੀ ਅਤੇ ਸੂਬਾ ਸਰਕਾਰ ਦੇ ਰਡਾਰ ‘ਤੇ ਵੀ ਹੈ। ਪਿਟੈਰੀ ਦਾ ਕਹਿਣਾ ਹੈ ਕਿ ਉਹ ਸੂਬਾ ਸਰਕਾਰ ਨਾਲ ਇਸ ਮਸਲੇ ‘ਤੇ ਵਿਚਾਰ ਕਰ ਰਹੀ ਹੈ। ਦੂਜੇ ਗੈਰਕਨੂੰਨੀ ਯੂਨਿਟ ਦੀਆਂ ਖ਼ਬਰਾਂ ਵਿੱਚ ਮਿਲਦੀਆਂ ਹਨ ਅਸੀ ਚਾਹੁੰਦੇ ਹਾਂ ਕਿ ਸ਼ਹਿਰ ਵਿੱਚ ਹਰ ਕੋਈ ਸੁਰੱਖਿਅਤ ਰਹੇ। ਜਿਹੜੇ ਉਨਟੇਰੀE ਬਿਲਡਿੰਗ ਕੋਡ ਦੀ ਪਾਲਣਾ ਨਹੀਂ ਕਰਨਗੇ ਉਨ੍ਹਾਂ ਨੂੰ ਉਸ ਦੇ ਨਤੀਜੇ ਭੁਗਤਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।