ਨਵੀਂ ਦਿੱਲੀ, 27 ਜਨਵਰੀ

ਦਿੱਲੀ ਦੀ ਅਦਾਲਤ ਨੇ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼, ਜੋ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੀ ਜਬਰੀ ਵਸੂਲੀ ਦੇ ਮਾਮਲੇ ’ਚ ਮੁਲਜ਼ਮ ਹੈ, ਨੂੰ ਦੁਬਈ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਫਰਨਾਂਡੀਜ਼ ਨੇ ਪੈਪਸੀਕੋ ਇੰਡੀਆ ਕਾਨਫਰੰਸ ਤੋਂ ਪਹਿਲਾਂ 27 ਤੋਂ 30 ਜਨਵਰੀ ਤੱਕ ਯਾਤਰਾ ਕਰਨ ਲਈ ਬੁੱਧਵਾਰ ਨੂੰ ਅਰਜ਼ੀ ਦਾਖਲ ਕੀਤੀ ਸੀ। ਪਟਿਆਲਾ ਹਾਊਸ ਕੋਰਟ ਨੇ ਫਰਨਾਂਡੀਜ਼ ਦੀ ਇਸ ਦਲੀਲ ਦਾ ਨੋਟਿਸ ਲਿਆ ਕਿ ਉਹ ਕੰਪਨੀ ਦੇ ਨਾਲ ਇਕਰਾਰਨਾਮੇ ਦੇ ਅਧੀਨ ਹੈ ਅਤੇ ਜੇ ਉਹ ਅਜਿਹਾ ਕਰਨ ਦੇ ਯੋਗ ਨਹੀਂ ਹੈ ਤਾਂ ਉਸ ‘ਤੇ ਮੁਕੱਦਮਾ ਕੀਤਾ ਜਾ ਸਕਦਾ ਹੈ। ਉਹ 29 ਜਨਵਰੀ ਨੂੰ ਹੋਰ ਸਿਤਾਰਿਆਂ ਨਾਲ ਈਵੈਂਟ ‘ਚ ਪਰਫਾਰਮ ਕਰੇਗੀ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਾਲਾਂਕਿ ਇਸ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਅਭਿਨੇਤਰੀ ਨੇ ਪਹਿਲਾਂ ਰਿਕਾਰਡ ‘ਤੇ ਇਕਰਾਰਨਾਮੇ ਦੀ ਕੋਈ ਜ਼ਿੰਮੇਵਾਰੀ ਨਹੀਂ ਰੱਖੀ ਸੀ।