ਨਵੀਂ ਦਿੱਲੀ, 30 ਨਵੰਬਰ

ਜੇਲ੍ਹ ’ਚ ਬੰਦ ਨੌਸਰਬਾਜ਼ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ 200 ਕਰੋੜ ਰੁਪਏ ਦੀ ਵਸੂਲੀ ਦੇ ਮਾਮਲੇ ਦੀ ਜਾਂਚ ਦੇ ਸਬੰਧ ’ਚ ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਿਊ) ਨੂੰ ਪਿੰਕੀ ਇਰਾਨੀ ਦਾ ਤਿੰਨ ਦਿਨ ਦਾ ਰਿਮਾਂਡ ਮਿਲਿਆ ਹੈ। ਪੁਲੀਸ ਮੁਤਾਬਕ ਮੁੰਬਈ ਆਧਾਰਿਤ ਪਿੰਕੀ ਇਰਾਨੀ ਦੇ ਚੰਦਰਸ਼ੇਖਰ ਨਾਲ ਨੇੜਲੇ ਸਬੰਧ ਸਨ ਅਤੇ ਉਸ ਨੇ ਹੀ ਬੌਲੀਵੁੱਡ ਅਦਾਕਾਰਾ ਜੈਕੁਲਿਨ ਫਰਨਾਂਡੇਜ਼ ਨਾਲ ਚੰਦਰਸ਼ੇਖਰ ਦੀ ਮੁਲਾਕਾਤ ਕਰਵਾਈ ਸੀ।