ਉੱਤਰੀ ਮੈਕਸੀਕੋ (Mexico) ਵਿੱਚ ਇੱਕ ਯਾਤਰੀ ਬੱਸ ਅਤੇ ਇੱਕ ਕਾਰਗੋ ਟਰੱਕ ਵਿਚਕਾਰ ਹੋਈ ਟੱਕਰ ਵਿੱਚ 19 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ 18 ਲੋਕ ਜ਼ਖਮੀ ਵੀ ਹੋਏ ਹਨ। ਬੱਸ ਵਿੱਚ 37 ਲੋਕ ਸਵਾਰ ਸਨ।ਰਾਜ ਨਾਗਰਿਕ ਸੁਰੱਖਿਆ ਦਫ਼ਤਰ ਦੇ ਨਿਰਦੇਸ਼ਕ ਰਾਏ ਨਵਰੇਟੇ ਨੇ ਕਿਹਾ ਕਿ ਹਾਦਸਾ ਬੰਦਰਗਾਹ ਸ਼ਹਿਰ ਮਾਜਾਤਲਾਨ ਦੇ ਨੇੜੇ ਐਲੋਟੇ ਟਾਊਨਸ਼ਿਪ ‘ਚ ਵਾਪਰਿਆ।